ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਬਜ਼ੁਰਗ ਵਲੋਂ ਖ਼ੁਦਕੁਸ਼ੀ ਕਰਨ ਦਾ ਪਿਆ ਰੌਲਾ,ਗੱਲ ਨਿਕਲੀ ਕੁਝ ਹੋਰ

Wednesday, Jul 22, 2020 - 04:17 PM (IST)

ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਬਜ਼ੁਰਗ ਵਲੋਂ ਖ਼ੁਦਕੁਸ਼ੀ ਕਰਨ ਦਾ ਪਿਆ ਰੌਲਾ,ਗੱਲ ਨਿਕਲੀ ਕੁਝ ਹੋਰ

ਲੁਧਿਆਣਾ (ਰਿਸ਼ੀ) : ਸਥਾਨਕ ਗਿੱਲ ਚੌਂਕ ਦੇ ਨੇੜੇ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਭਜ-ਦੌੜ ਮਚ ਗਈ, ਜਦੋਂ ਇਕ ਬਜ਼ੁਰਗ ਨੂੰ ਪਾਣੀ ਦੀ ਟੈਂਕੀ ਦੇ ਉਪਰ ਜਾਂਦੇ ਦੇਖ ਕਿਸੇ ਨੇ ਖੁਦਕੁਸ਼ੀ ਕਰਨ ਜਾਣ ਦੀ ਗੱਲ ਕਹਿ ਕੇ ਰੌਲਾ ਪਾ ਦਿੱਤਾ ਅਤੇ ਪੁਲਸ ਕੰਟਰੋਲ ਰੂਮ 'ਤੇ ਫੋਨ ਕਰ ਦਿਤਾ। ਜਦੋਂ ਮੌਕੇ 'ਤੇ ਪੁੱਜੀ ਪੁਲਸ ਨੇ ਜਾਂਚ ਕੀਤੀ ਤਾਂ ਮਾਮਲਾ ਕੁਝ ਹੋਰ ਵੀ ਨਿਕਲਿਆ ਅਤੇ ਪਤਾ ਲੱਗਾ ਕਿ ਬੱਸ ਐਵੇਂ ਹੀ ਰੌਲਾ ਪੈ ਗਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਟੈਂਕੀ ਦੇ ਨੇੜੇ ਹੀ ਇਕ ਬਜ਼ੁਰਗ ਰਹਿੰਦਾ ਹੈ, ਜਿਸ ਨੇ ਦੋ ਪਾਲਤੂ ਕੁੱਤੇ ਰੱਖੇ ਹੋਏ ਹਨ। ਸ਼ਾਮ ਦੇ ਸਮੇਂ ਉਸ ਦਾ ਇਕ ਕੁੱਤਾ ਟੈਂਕੀ ਦੇ ਉੱਪਰ ਚੜ੍ਹ ਗਿਆ। ਜਦੋਂ ਬਜ਼ੁਰਗ ਨੂੰ ਉਸ ਦਾ ਪਤਾ ਲੱਗਾ ਤਾਂ ਉਹ ਉਸ ਲੈਣ ਲਈ ਟੈਂਕੀ 'ਤੇ ਚੜ੍ਹਨ ਲੱਗ ਪਿਆ, ਜਿਸ ਤੋਂ ਬਾਅਦ ਕਿਸੇ ਨੇ ਬਜ਼ੁਰਗ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਰੌਲਾ ਪਾ ਦਿੱਤਾ। 


 


author

Babita

Content Editor

Related News