ਬਰਨਾਲਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਸਣੇ ਡਾਕਟਰ ਨੂੰ ਕੀਤਾ ਕਾਬੂ

09/23/2017 7:22:31 PM

ਬਰਨਾਲਾ(ਪੁਨੀਤ)— ਬਰਨਾਲਾ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਪੁਲਸ ਨੇ ਪਾਬੰਦੀਸ਼ੁਦਾ ਨਸ਼ੀਲੀਆਂ ਦਵਾਈਆਂ ਸਮੇਤ ਇਕ ਡਾਕਟਰ ਨੂੰ ਕਾਬੂ ਕੀਤਾ। ਬਰਨਾਲਾ ਪੁਲਸ ਦੀ ਗ੍ਰਿਫਤ 'ਚ ਮੂੰਹ ਲੁਕੋਈ ਖੜ੍ਹਾ ਇਹ ਸ਼ਖਸ ਕੋਈ ਚੋਰ-ਡਾਕੂ ਨਹੀਂ ਸਗੋਂ ਇਕ ਡਾਕਟਰ ਹੈ ਪਰ ਇਸ ਡਾਕਟਰ ਨੇ ਕੰਮ ਮੁਲਜ਼ਮਾਂ ਵਾਲਾ ਹੀ ਕੀਤਾ ਹੈ। ਦਰਅਸਲ, ਇਸ ਆਰ. ਐੱਮ. ਪੀ. ਡਾਕਟਰ ਨੂੰ 38 ਹਜ਼ਾਰ ਅਜਿਹੀਆਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਵਿਕਰੀ 'ਤੇ ਸਰਕਾਰ ਨੇ ਪਾਬੰਦੀ ਲਗਾਈ ਹੋਈ ਹੈ। ਥਾਣਾ ਸਿਟੀ ਦੇ ਐੱਸ. ਐੱਚ. ਓ. ਬਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੇਖਾ ਚੌਕ ਨੇੜੇ ਲਗਾਏ ਗਏ ਨਾਕੇ ਤੋਂ ਗੱਡੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੀ ਪਛਾਣ ਗੁਰਜੀਤ ਸਿੰਘ ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਗੁਰਜੀਤ ਨੇ ਮੰਨਿਆ ਹੈ ਕਿ ਉਹ ਕਈ ਮਹੀਨਿਆਂ ਤੋਂ ਇਹ ਕੰਮ ਕਰਦਾ ਆ ਰਿਹਾ ਹੈ ਅਤੇ ਉਸ 'ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਪੁਲਸ ਨੇ ਡਾਕਟਰ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News