ਜਲੰਧਰ ਪੁਲਸ ਨੇ ਲੁੱਟ-ਖੋਹ ਕਰਨ ਵਾਲਾ ਮੁਲਜ਼ਮ ਕੀਤਾ ਕਾਬੂ
Saturday, Jul 25, 2026 - 08:11 PM (IST)
ਜਲੰਧਰ (ਕੁੰਦਨ): ਥਾਣਾ ਨੰਬਰ 7 ਦੀ ਪੁਲਸ ਨੇ ਲੁੱਟ ਖੋਹ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜਨ ਵਾਸੀ ਬਸਤੀ ਮਿੱਠੂ ਜਲੰਧਰ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਹ ਮੁਲਜ਼ਮ ਆਪਣੇ ਸਾਥੀ ਨਾਲ ਰਲ਼ ਕੇ ਮਹਿਲਾ ਦੇ ਗਲੇ ਵਿਚੋਂ ਸੋਨੇ ਦੀ ਚੇਨ ਲਾਹ ਕੇ ਫ਼ਰਾਰ ਹੋ ਗਿਆ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
