ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

Wednesday, Jul 15, 2026 - 11:33 AM (IST)

ਹਾਈ ਅਲਰਟ 'ਤੇ ਪੂਰਾ ਚੰਡੀਗੜ੍ਹ! 16-17 ਜੁਲਾਈ ਨੂੰ ਲੱਗੀ ਵੱਡੀ ਪਾਬੰਦੀ, PM ਮੋਦੀ ਦੇ ਦੌਰੇ ਨੂੰ ਲੈ ਕੇ...

ਚੰਡੀਗੜ੍ਹ (ਸ਼ੀਨਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਹੋਣ ਵਾਲੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਪੂਰਾ ਸ਼ਹਿਰ ਹਾਈ ਅਲਰਟ ’ਤੇ ਹੈ। ਪੰਜਾਬ ਇੰਜੀਨੀਅਰਿੰਗ ਕਾਲਜ (ਪੀ. ਈ. ਸੀ.) ਵਿਖੇ ਹੋਣ ਵਾਲੇ ਜਨਤਕ ਸਮਾਗਮ ਲਈ ਚੰਡੀਗੜ੍ਹ ਪੁਲਸ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸ. ਪੀ. ਜੀ.) ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਬਹੁ-ਪੱਧਰੀ ਸੁਰੱਖਿਆ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮੰਗਲਵਾਰ ਨੂੰ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਸਾਰੇ ਡੀ. ਐੱਸ. ਪੀ. ਤੇ ਇੰਸਪੈਕਟਰਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਸਮਾਗਮ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਸ ਨੇ ਸੀ.ਆਰ.ਪੀ.ਐੱਫ. ਦੀਆਂ 12 ਬਟਾਲੀਅਨਾਂ ਦੀ ਮੰਗ ਵੀ ਕੀਤੀ ਹੈ। ਪੀ.ਈ.ਸੀ. ਵਿਖੇ ਕਰੀਬ 6,000 ਵਰਗ ਮੀਟਰ ਖੇਤਰ ’ਚ ਜਰਮਨ ਹੈਂਗਰ ਸ਼ੈਲੀ ਦਾ ਵਿਸ਼ਾਲ ਮਾਰਕੀ ਤਿਆਰ ਕੀਤਾ ਜਾ ਰਿਹਾ ਹੈ। ਸਮਾਗਮ ਸਥਾਨ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਸੜਕਾਂ ਦੀ ਮੁਰੰਮਤ, ਸਫ਼ਾਈ ਅਤੇ ਹੋਰ ਬੁਨਿਆਦੀ ਪ੍ਰਬੰਧਾਂ ਨੂੰ ਜੰਗੀ ਪੱਧਰ ’ਤੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 16 ਅਤੇ 17 ਜੁਲਾਈ ਨੂੰ ਚੰਡੀਗੜ੍ਹ ਨੂੰ ‘ਨੋ-ਫਲਾਈਂਗ ਜ਼ੋਨ’ ਐਲਾਨਿਆ ਗਿਆ ਹੈ। ਇਸ ਦੌਰਾਨ ਡਰੋਨ ਅਤੇ ਹੋਰ ਮਨੁੱਖ ਰਹਿਤ ਉਡਾਣ ਯੰਤਰਾਂ ਦੇ ਸੰਚਾਲਨ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਰਾਜੇਂਦਰ ਪਾਰਕ ਵਿਖੇ ਉਤਰਨ ਦੀਆਂ ਤਿਆਰੀਆਂ ਮੁਕੰਮਲ ਹੋਣ ਦੇ ਨੇੜੇ ਹਨ। ਹੈਲੀਪੈਡ ਅਤੇ ਵੀ.ਵੀ.ਆਈ.ਪੀ. ਰੂਟ ’ਤੇ ਸੀ. ਸੀ. ਟੀ. ਵੀ. ਨਿਗਰਾਨੀ, ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਤੇ ਸਖ਼ਤ ਚੈਕਿੰਗ ਦੇ ਪ੍ਰਬੰਧ ਕੀਤੇ ਗਏ ਹਨ। ਐੱਸ. ਪੀ. ਜੀ. ਟੀਮ ਨੇ ਸਮਾਗਮ ਸਥਾਨ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਵੀ ਕਰ ਲਈ ਹੈ। ਸੁਰੱਖਿਆ ਪ੍ਰਬੰਧਾਂ ਤਹਿਤ ਕਰੀਬ 3,000 ਪੁਲਸ ਮੁਲਾਜ਼ਮ ਡਿਊਟੀ ’ਤੇ ਰਹਿਣਗੇ, ਜਦਕਿ ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੇ ਅਹਿਮ ਚੌਰਾਹਿਆਂ ’ਤੇ 1,200 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਦੇ ਰੂਟ ’ਤੇ ਟ੍ਰੈਫਿਕ ਡਾਇਵਰਸ਼ਨ, ਬੈਰੀਕੇਡਿੰਗ ਅਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਹਾਲ ਹੀ ਵਿੱਚ ਮਿਲੀਆਂ ਬੰਬ ਧਮਕੀਆਂ ਨੂੰ ਧਿਆਨ ਵਿੱਚ ਰੱਖਦਿਆਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 14 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਗਾਇਬ! ਰੁਕ ਗਿਆ ਇਹ ਵੱਡਾ ਪ੍ਰਾਜੈਕਟ

ਪੀ.ਐੱਮ. ਕਰਨਗੇ ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ

ਪੀ.ਜੀ.ਆਈ. ਦਾ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ – 435 ਕਰੋੜ ਰੁਪਏ
ਪੀ.ਜੀ.ਆਈ. ਦਾ ਐਡਵਾਂਸਡ ਨਿਊਰੋਸਾਇੰਸ ਸੈਂਟਰ - ਕਰੀਬ 440 ਕਰੋੜ ਰੁਪਏ
ਪੰਜਾਬ ਯੂਨੀਵਰਸਿਟੀ ਦਾ ਮਲਟੀਪਰਪਜ਼ ਆਡੀਟੋਰੀਅਮ
ਪੀ.ਈ.ਸੀ. ਦਾ ਕੁਰੂਕਸ਼ੇਤਰ ਬੁਆਏਜ਼ ਹੋਸਟਲ - 35 ਕਰੋੜ ਰੁਪਏ
ਪੀ.ਈ.ਸੀ. ਦਾ ਨਵਾਂ ਮੇਸ ਭਵਨ - 4.50 ਕਰੋੜ ਰੁਪਏ
ਸਰਕਾਰੀ ਕਾਲਜ, ਸੈਕਟਰ-46 ਦਾ ਹੋਸਟਲ ਬਲਾਕ - 16.60 ਕਰੋੜ ਰੁਪਏ

ਇਹ ਵੀ ਪੜ੍ਹੋ : ਭੂਪੇਸ਼ ਬਘੇਲ ਹਾਈਕਮਾਨ ਅੱਗੇ ਰੱਖਣਗੇ ਪੰਜਾਬ ਦੌਰੇ ਦੀ ਪੂਰੀ ਰਿਪੋਰਟ, ਪ੍ਰਤਾਪ ਸਿੰਘ ਬਾਜਵਾ ਪੁੱਜੇ 

ਇਨ੍ਹਾਂ ਪ੍ਰਾਜੈਕਟਾਂ ਦਾ ਰੱਖਣਗੇ ਨੀਂਹ ਪੱਥਰ

ਪੀ.ਜੀ.ਆਈ. ਦਾ 150 ਬੈੱਡਾਂ ਵਾਲਾ ਕ੍ਰਿਟੀਕਲ ਕੇਅਰ ਬਲਾਕ
ਜ਼ੀਰਕਪੁਰ ਬਾਈਪਾਸ ਪ੍ਰਾਜੈਕਟ - 1,878 ਕਰੋੜ ਰੁਪਏ
ਮੋਹਾਲੀ ਆਈ.ਟੀ. ਸਿਟੀ-ਕੁਰਾਲੀ ਐਕਸਪ੍ਰੈੱਸਵੇਅ - 1,525.30 ਕਰੋੜ ਰੁਪਏ
ਪੀ.ਈ.ਸੀ. ਦਾ ਰਿਸਰਚ ਸਕਾਲਰਜ਼ ਹੋਸਟਲ - 26.39 ਕਰੋੜ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News