ਜ਼ਿਲ੍ਹਾ ਮੈਜਿਸਟਰੇਟ ਨੇ ਫਿਰੋਜ਼ਪੁਰ ''ਚ ਸਾਰੇ ਬੋਰਵੈੱਲ ਬੰਦ/ਕਵਰ ਕਰਨ ਦੇ ਦਿੱਤੇ ਹੁਕਮ
Tuesday, May 24, 2022 - 06:09 PM (IST)
ਫਿਰੋਜ਼ਪੁਰ(ਕੁਮਾਰ) : ਫਿਰੋਜ਼ਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਅੰਮ੍ਰਿਤ ਸਿੰਘ ਨੇ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਖੁੱਲ੍ਹੇ ਬੋਰਵੈੱਲਾਂ ਨੂੰ ਜਲਦ ਹੀ ਬੰਦ ਕਰਨ ਜਾਂ ਫਿਰ ਢੱਕਣ ਦੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੋਰਵੈੱਲਾਂ ਦੇ ਖੁੱਲ੍ਹੇ ਰਹਿਣ ਕਾਰਨ ਘਟਨਾ ਵਾਪਰਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਸੰਬੰਧੀ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਜਿਨ੍ਹਾਂ ਖੇਤਾਂ ਵਿਚ ਪਾਣੀ ਦੀ ਸਿੰਚਾਈ ਲਈ ਪੁਰਾਣੇ ਬੋਰਵੈੱਲ ਹਨ, ਜਦੋਂ ਉਨ੍ਹਾਂ ਵਿਚੋਂ ਮੋਟਰਾਂ ਕੱਢ ਦਿੱਤੀਆਂ ਜਾਂਦੀਆਂ ਹਨ, ਉਸ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ ਅਤੇ ਉਸ 'ਤੇ ਕੋਈ ਵੀ ਖਾਸ ਧਿਆਨ ਨਹੀਂ ਦਿੰਦਾ। ਇਸ 'ਚ ਲਾਪਵਾਹੀ ਹੋਣ ਕਾਰਨ ਖ਼ਤਰਨਾਕ ਘਟਨਾਵਾਂ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਇਹ ਵੀ ਪੜ੍ਹੋ- ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੁਸ਼ਿਆਰਪੁਰ ਦੇ ਇਕ ਪਿੰਡ ਵਿਚ 6 ਸਾਲਾਂ ਬਚਾ ਇਕ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਕਾਫ਼ੀ ਜਦੋ-ਜਹਿਦ ਕਰਨ ਤੋਂ ਬਾਅਦ ਉਸ ਨੂੰ 8 ਘੰਟੇ ਬਾਅਦ ਬੋਰਵੈੱਸ 'ਚੋਂ ਕੱਡ ਲਿਆ ਗਿਆ ਸੀ ਪਰ ਫਿਰ ਵੀ ਹਸਪਤਾਲ ਜਾਣ ਮਗਰੋਂ ਉਸ ਨੇ ਆਪਣੇ ਸਾਹ ਤਿਆਗ ਦਿੱਤੇ।
ਇਹ ਵੀ ਪੜ੍ਹੋ- ਨਸ਼ੇ ਨੂੰ ਲੈ ਕੇ ਫਿਲੌਰ ਫਿਰ ਸੁਰਖ਼ੀਆਂ 'ਚ, ਹੁਣ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।