ਵਾਰਡ ਨੰ. 4 ਦੇ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਹੋ ਰਹੇ ਮਜ਼ਬੂਰ

Sunday, Jan 28, 2018 - 11:37 AM (IST)

ਵਾਰਡ ਨੰ. 4 ਦੇ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਹੋ ਰਹੇ ਮਜ਼ਬੂਰ

ਬੁਢਲਾਡਾ (ਮਨਜੀਤ) — ਸਥਾਨਕ ਸ਼ਹਿਰ ਵਾਰਡ ਨੰ. 4 ਦੀ ਮਸੀਤ ਵਾਲੀ ਗਲੀ ਕੱਚੀ ਹੋਣ ਕਾਰਨ ਅਤੇ ਗੰਦਾ ਪਾਣੀ ਗਲੀਆਂ 'ਚ ਖੜ੍ਹਨ ਕਾਰਨ ਵਾਰਡ ਵਾਸੀ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਇਸ ਸੰਬੰਧੀ ਮੁਹੱਲਾ ਵਾਸੀ ਲੀਲਾਰਾਮ ਸੈਣੀ ਨੇ ਦੱਸਿਆ ਕਿ ਕੱਚੀਆਂ ਗਲੀਆਂ ਹੋਣ ਕਾਰਨ ਗੰਦਾ ਪਾਣੀ ਘਰਾਂ ਅੱਗੇ ਖੜ੍ਹਨ ਕਾਰਨ ਮੁਹੱਲੇ 'ਚ ਚਿੱਕੜ ਦੀ ਦਲਦਲ ਬਣੀ ਰਹਿੰਦੀ ਹੈ, ਜੋ ਕਿ ਮੁਹੱਲਾ ਵਾਸੀ ਅਤੇ ਆਮ ਸ਼ਹਿਰੀਆਂ ਲਈ ਮੁਸ਼ਕਿਲ ਬਣੀ ਹੋਈ ਹੈ ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਮੁਹੱਲੇ 'ਚ ਸੀਵਰੇਜ ਤਾਂ ਪੈ ਚੁੱਕਾ ਹੈ ਪਰ ਅਜੇ ਤੱਕ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਿਸ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨੀਆਂ 'ਚ ਹਨ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ ਨੇ ਵਾਰਡ ਵਾਸੀਆਂ ਦੀ ਮੌਕੇ ਤੇ ਜਾ ਕੇ ਮੁਸ਼ਕਿਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਗਰ ਕੌਂਸਲ ਬੁਢਲਾਡਾ ਦੇ ਕਾਰਜ ਸਾਧਕ ਅਫਸਰ ਨੂੰ ਕਿਹਾ । ਇਸ ਮੌਕੇ ਸੁੱਖੀ ਜੋਈਆਂ ਵੀ ਮੌਜੂਦ ਸਨ।


Related News