ਗੁੜ੍ਹਤੀ ''ਚ ਮਿਲਿਆ ਦੇਸ਼ ਭਗਤੀ ਦਾ ਜਜ਼ਬਾ, ਬਣਿਆ ਲੈਫਟੀਨੈਂਟ (ਵੀਡੀਓ)

06/24/2018 4:33:50 PM

ਦੀਨਾਨਗਰ (ਦੀਪਕ) : ਜੇਕਰ ਦਿਨ 'ਚ ਕੁਝ ਕਰ ਦਿਖਾਉਣ ਦੀ ਤਮੰਨਾ ਹੋਵੇ ਤਾਂ ਫਿਰ ਇਨਸਾਨ ਆਸਮਾਨ ਨੂੰ ਵੀ ਛੂਹ ਸਕਦਾ ਹੈ। ਇਹ ਸਾਬਿਤ ਕਰ ਦਿਖਾਇਆ ਹੈ ਦੀਨਨਾਨਗ ਦੇ 22 ਸਾਲ ਸੁਖਜਿੰਦਰ ਸਿੰਘ ਨੇ। ਸੁਖਜਿੰਦਰ ਸਿੰਘ ਭਾਰਤੀ ਫੌਜ 'ਚ ਡਾਇਰੈਕਟਰ ਲੈਫਟੀਨੈਂਟ ਵਜੋਂ ਭਰਤੀ ਹੋਇਆ ਹੈ। ਦੇਸ਼ ਸੇਵਾ ਦਾ ਜਜ਼ਬਾ ਤੇ ਫੌਜ ਪ੍ਰਤੀ ਪ੍ਰੇਮ ਸੁਖਜਿੰਦਰ ਸਿੰਘ ਨੂੰ ਗੁੜ੍ਹਤੀ 'ਚ ਮਿਲਿਆ ਹੈ। ਸੁਖਜਿੰਦਰ ਸਿੰਘ ਦੇ ਪਿਤਾ ਕੁਝ ਸਮਾਂ ਪਹਿਲਾਂ ਹੀ ਫੌਜ 'ਚੋਂ ਰਿਟਾਇਰ ਹੋਏ ਹਨ। 
ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਫੌਜ ਅਫਸਰ ਬਣਨ ਦਾ ਸੁਪਨਾ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੇ ਲੇਖੇ ਜਿੰਦ ਲਾਉਣ ਦਾ ਸੰਦੇਸ਼ ਵੀ ਦਿੱਤਾ ਹੈ। ਲੈਫਟੀਨੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਦੀਨਾਨਗਰ ਪਹੁੰਚੇ ਸੁਖਜਿੰਦਰ ਸਿੰਘ ਨੂੰ ਸ਼ਹਿਰ ਵਾਸੀਆਂ ਤੇ ਸ਼ਹੀਦ ਸੈਨਿਕ ਪਰਿਵਾਰਕ ਸੁਰੱਖਿਆ ਪ੍ਰੀਸ਼ਦ ਵਲੋਂ ਸਨਮਾਨਿਤ ਕੀਤਾ ਗਿਆ। 


Related News