ਕੇਜਰੀਵਾਲ ਦੇ ਹੱਕ 'ਚ ਬੋਲੇ ਅਮਨ ਅਰੋੜਾ, 'ਰੂਸ ਵਾਲਾ ਹਾਲ ਹੋ ਜਾਣਾ ਦੇਸ਼ ਦਾ' (ਵੀਡੀਓ)

03/31/2024 4:28:45 PM

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਦੇ ਰਾਮ ਲੀਲਾ ਮੈਦਾਨ ਵਿਖੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹੋਣ ਵਾਲੀ ਮਹਾਰੈਲੀ ਤੋਂ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਨੇ ਈ. ਡੀ. ਰਾਹੀਂ ਪੂਰੇ ਦੇਸ਼ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਦੇਸ਼ 'ਚ ਲੋਕਤੰਤਰ ਨਹੀਂ ਬਚਿਆ ਤਾਂ ਫਿਰ ਰੂਸ ਵਾਲਾ ਹਾਲ ਹੋ ਜਾਵੇਗਾ, ਜਿੱਥੇ ਵਿਰੋਧੀ ਧਿਰ 'ਚ ਬੰਦਾ ਹੀ ਕੋਈ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਅੱਜ ਲਈ ਜਾਰੀ ਹੋ ਗਿਆ Alert, ਘਰੋਂ ਨਿਕਲਣ ਤੋਂ ਪਹਿਲਾਂ ਸੋਚ-ਸਮਝ ਲਓ

ਜਿਵੇਂ ਰੂਸ ਹੌਲੀ-ਹੌਲੀ ਤਾਨਾਸ਼ਾਹ ਰਾਜ ਵੱਲ ਚਲਾ ਗਿਆ, ਅੱਜ ਮੈਨੂੰ ਸਾਡਾ ਦੇਸ਼ ਵੀ ਉਸੇ ਪਾਸੇ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਉਨ੍ਹਾਂ ਹਾਲਾਤ ਤੋਂ ਬਚਣਾ ਹੈ, ਜੋ ਰੂਸ 'ਚ ਪੈਦਾ ਹੋ ਚੁੱਕੇ ਹਨ ਤਾਂ ਅੱਜ ਸਾਰੇ ਦੇਸ਼ ਨੂੰ ਇਸ ਰੈਲੀ ਨੂੰ ਸਮਰਥਨ ਦੇਣਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਜਾਣੋ ਕੀ ਹੋਵੇਗੀ ਨਵੀਂ Timing
ਅਮਨ ਅਰੋੜਾ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਅੱਜ ਦੇਸ਼ 'ਚ ਲੋਕਤੰਤਰ ਖ਼ਤਰੇ 'ਚ ਹੈ। ਇਸ ਨੂੰ ਬਚਾਉਣ ਲਈ ਅੱਜ ਸਾਰੀਆਂ ਵਿਰੋਧੀ ਧਿਰਾਂ ਦੀ ਮਹਾਰੈਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਦਾ ਗਠਜੋੜ ਭਾਜਪਾ ਨਾਲ ਨਹੀਂ ਹੈ, ਉਨ੍ਹਾਂ ਨੂੰ ਦਬਾਉਣ ਅਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਅਕਾਊਂਟ ਫਰੀਜ਼ ਕੀਤੇ ਜਾ ਰਹੇ ਹਨ ਅਤੇ ਆਗੂਆਂ ਨੂੰ ਫੜ੍ਹ ਕੇ ਜੇਲ੍ਹਾਂ 'ਚ ਭੇਜਿਆ ਜਾ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News