ਈਸਟਰ ਸੰਦੇਸ਼ ''ਚ ਰਾਜਾ ਚਾਰਲਸ ਨੇ ਕਿਹਾ- ਦੇਸ਼ ਦੀ ਪੂਰੇ ਤਨ-ਮਨ ਨਾਲ ਸੇਵਾ ਕਰਦਾ ਰਹਾਂਗਾ

Friday, Mar 29, 2024 - 01:54 PM (IST)

ਈਸਟਰ ਸੰਦੇਸ਼ ''ਚ ਰਾਜਾ ਚਾਰਲਸ ਨੇ ਕਿਹਾ- ਦੇਸ਼ ਦੀ ਪੂਰੇ ਤਨ-ਮਨ ਨਾਲ ਸੇਵਾ ਕਰਦਾ ਰਹਾਂਗਾ

ਲੰਡਨ (ਭਾਸ਼ਾ)- ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਨੇ ਈਸਟਰ 'ਤੇ ਆਪਣੇ ਸੰਦੇਸ਼ 'ਚ ਕਿਹਾ ਕਿ ਉਹ ਦੇਸ਼ ਦੀ ਤਨ-ਮਨ ਨਾਲ ਸੇਵਾ ਕਰਦੇ ਰਹਿਣਗੇ। ਕੈਂਸਰ ਦਾ ਇਲਾਜ ਕਰਵਾ ਰਹੇ ਚਾਰਲਸ (75) ਦਾ ਪ੍ਰੀ-ਰਿਕਾਰਡਿੰਗ ਆਡੀਓ ਸੰਦੇਸ਼ ਵੀਰਵਾਰ ਨੂੰ ਕੇਂਦਰੀ ਇੰਗਲੈਂਡ ਦੇ ਵਰਸੇਸਟਰ ਕੈਥੇਡ੍ਰਲ ਵਿੱਚ ਪ੍ਰਸਾਰਿਤ ਕੀਤਾ ਗਿਆ। ਪਿਛਲੇ ਮਹੀਨੇ ਕੈਂਸਰ ਤੋਂ ਪੀੜਤ ਹੋਣ ਦਾ ਜਾਣਕਾਰੀ ਜਨਤਕ ਕਰਨ ਤੋਂ ਬਾਅਦ ਚਾਰਲਸ ਆਪਣੇ ਨਿਰਧਾਰਤ ਪ੍ਰੋਗਰਾਮਾਂ ਤੋਂ ਦੂਰੀ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ: ਕੈਨੇਡਾ: 43 ਸਾਲਾ ਪੁੱਤ 'ਤੇ ਲੱਗਾ ਮਾਪਿਆਂ ਦੇ ਕਤਲ ਦਾ ਦੋਸ਼

ਉਨ੍ਹਾਂ ਨੇ ਈਸਟਰ 'ਤੇ 'Royal Maundy Service' ਵਿਚ ਨਿੱਜੀ ਤੌਰ 'ਤੇ ਸ਼ਾਮਲ ਨਾ ਹੋਣ 'ਤੇ ਅਫਸੋਸ ਪ੍ਰਗਟ ਕੀਤਾ ਅਤੇ 'ਵਿਸ਼ੇਸ਼ ਪ੍ਰਾਰਥਨਾ' ਦੀ ਗੱਲ ਕਹੀ। ਸ਼ਾਹੀ ਘਰਾਣੇ 'ਬਕਿੰਘਮ ਪੈਲੇਸ' ਨੇ ਕਿਹਾ ਕਿ ਆਡੀਓ ਮਾਰਚ ਦੇ ਅੱਧ ਵਿੱਚ ਰਿਕਾਰਡ ਕੀਤੀ ਗਈ ਸੀ ਅਤੇ ਇਸ ਵਿੱਚ ਬਾਈਬਲ ਦਾ ਪਾਠ ਵੀ ਸ਼ਾਮਲ ਹੈ। ਚਾਰਲਸ ਨੇ ਆਪਣੇ ਸੰਦੇਸ਼ ਵਿੱਚ ਕਿਹਾ, "ਅੱਜ ਮੇਰੀ ਵਿਸ਼ੇਸ਼ ਪ੍ਰਾਰਥਨਾ ਹੈ ਕਿ ਇੱਕ-ਦੂਜੇ ਦੀ ਸੇਵਾ ਕਰਨ ਦਾ ਸਾਡੇ ਪ੍ਰਭੂ ਦਾ ਉਦਾਹਰਣ ਸਾਨੂੰ ਹਮੇਸ਼ਾ ਪ੍ਰੇਰਿਤ ਕਰਦਾ ਰਹੇ।"

ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ

ਇਹ ਸੰਦੇਸ਼ ਅਜਿਹੇ ਸਮੇਂ ਵਿਚ ਜਾਰੀ ਕੀਤਾ ਗਿਆ ਹੈ, ਜਦੋਂ ਚਾਰਲਸ ਦੇ ਰਾਣੀ ਕੈਮਿਲਾ ਨਾਲ ਈਸਟਰ ਐਤਵਾਰ ਨੂੰ ਚਰਚ ਵਿਚ ਜਾਣ ਦਾ ਪ੍ਰੋਗਰਾਮ ਤੈਅ ਹੈ। ਕੈਂਸਰ ਦੀ ਜਾਂਚ ਤੋਂ ਬਾਅਦ ਇਹ ਉਨ੍ਹਾਂ ਦੀ ਸਭ ਤੋਂ ਮਹੱਤਵਪੂਰਨ ਜਨਤਕ ਦਿੱਖ ਹੋਵੇਗੀ। ਇਹ ਨਹੀਂ ਪਤਾ ਹੈ ਕਿ ਚਾਰਲਸ ਕਿਸ ਕਿਸਮ ਦੇ ਕੈਂਸਰ ਤੋਂ ਪੀੜਤ ਹਨ।

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਸੰਯੁਕਤ ਰਾਸ਼ਟਰ; ਭਾਰਤ 'ਚ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News