ਦਿਲਜੀਤ ਨੇ ਕਿਸਾਨੀ ਸੰਘਰਸ਼ ਲਈ ਦਿੱਤੇ 1 ਕਰੋੜ ਰੁਪਏ, ਸਿੰਗਾ ਨੇ ਕੀਤਾ ਦਾਅਵਾ

Sunday, Dec 06, 2020 - 12:04 AM (IST)

ਜਲੰਧਰ (ਬਿਊਰੋ)– ਅਜਿਹੇ ਕਈ ਕਲਾਕਾਰ ਹਨ, ਜੋ ਸਮਾਜ ਸੇਵਾ ਵੀ ਕਰਦੇ ਹਨ ਤੇ ਰੌਲਾ ਵੀ ਨਹੀਂ ਪਾਉਂਦੇ। ਅਜਿਹੇ ਹੀ ਕਲਾਕਾਰਾਂ ਦੀ ਲਿਸਟ ’ਚ ਸ਼ੁਮਾਰ ਹਨ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ। ਦਿਲਜੀਤ ਦੋਸਾਂਝ ਨੇ ਕਿਸਾਨੀ ਸੰਘਰਸ਼ ਲਈ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੇ ਸਭ ਦਾ ਦਿਲ ਜਿੱਤ ਲਿਆ ਹੈ।

ਦਰਅਸਲ ਕਿਸਾਨੀ ਸੰਘਰਸ਼ ਲਈ ਦਿਲਜੀਤ ਵਲੋਂ 1 ਕਰੋੜ ਰੁਪਏ ਦਾਨ ਕੀਤੇ ਗਏ ਹਨ। ਇਸ ਗੱਲ ਦੀ ਜਾਣਕਾਰੀ ਦਿਲਜੀਤ ਵਲੋਂ ਨਹੀਂ, ਸਗੋਂ ਪੰਜਾਬੀ ਗਾਇਕ ਸਿੰਗਾ ਵਲੋਂ ਸਾਂਝੀ ਕੀਤੀ ਗਈ ਹੈ। ਸਿੰਗਾ ਨੇ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

 
 
 
 
 
 
 
 
 
 
 
 
 
 
 
 

A post shared by ਆਜਾ ਮਿੱਤਰਾ ਸੰਗਦਾ ਕਿੳੁ 🇨🇦🇨🇦 (@canadapollywood)

ਸਿੰਗਾ ਨੇ ਵੀਡੀਓ ’ਚ ਕਿਹਾ, ‘ਦਿਲਜੀਤ ਦੋਸਾਂਝ ਨੂੰ ਸਲਾਮ ਹੈ। ਕਿਸਾਨਾਂ ਲਈ, ਉਨ੍ਹਾਂ ਦੇ ਗਰਮ ਕੱਪੜਿਆਂ ਲਈ 1 ਕਰੋੜ ਰੁਪਏ ਦਿੱਤੇ ਵੀਰੇ ਨੇ। ਕਿਸੇ ਨੂੰ ਪਤਾ ਨਹੀਂ ਹੈ, ਪੋਸਟ ਨਹੀਂ ਪਾਈ ਵੀਰੇ ਨੇ। ਅੱਜ ਕਿਸੇ ਨੇ ਜੇ 10 ਰੁਪਏ ਦੇਣੇ ਹੋਣ ਤਾਂ ਪੋਸਟਾਂ ਪਾ-ਪਾ ਕਮਲੇ ਕਰ ਦਿੰਦਾ ਹੈ। ਤੁਹਾਨੂੰ ਬਹੁਤ ਸਾਰਾ ਪਿਆਰ ਵੀਰੇ, ਜਿੱਤ ਲਿਆ ਤੁਸੀਂ।’

ਉਥੇ ਤੁਹਾਨੂੰ ਦੱਸ ਦੇਈਏ ਕਿ ਅੱਜ ਦਿੱਲੀ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਸੀ। ਹਾਲਾਂਕਿ ਇਹ ਚੈੱਕ ਕਿਸਾਨ ਜਥੇਬੰਦੀਆਂ ਵਲੋਂ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਸ਼ਹੀਦ ਹੋਏ ਕਿਸਾਨਾਂ ਦੇ ਘਰ ਜਾ ਕੇ ਇਹ ਰਾਸ਼ੀ ਉਨ੍ਹਾਂ ਨੂੰ ਦਿੱਤੀ ਜਾਵੇ।

ਨੋਟ– ਦਿਲਜੀਤ ਦੋਸਾਂਝ ਵਲੋਂ ਕੀਤੀ ਗਈ 1 ਕਰੋੜ ਦੀ ਮਦਦ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News