ਹੁਣ ਉਪਭੋਗਤਾਵਾਂ ਦੇ ਘਰ ਆਉਣਗੇ ਡਿਜ਼ੀਟਲ ਤਰੀਕੇ ਨਾਲ ਬਿਜਲੀ ਬਿੱਲ

Thursday, Jul 06, 2017 - 02:55 PM (IST)


ਜਲੰਧਰ—ਪਾਵਰਕਾਮ ਨੇ ਡਿਜ਼ੀਟਲ ਤਰੀਕੇ ਨਾਲ ਬਿਜਲੀ ਦੇ ਬਿੱਲ ਵੰਡ ਦੀ ਯੋਜਨਾ ਨੂੰ ਅਮਲੀਜਾਮਾ ਪਾਉਂਣਾ ਸ਼ੁਰੂ ਕਰ ਦਿੱਤਾ ਹੈ। ਉਪਭੋਗਤਾਵਾਂ ਦੀਆਂ ਸਹੂਲਤਾਵਾਂ ਲਈ ਵਿਭਾਗ ਜਲਦੀ ਐੱਸ. ਐੱਮ. ਐੱਸ. ਸੇਵਾ ਅਤੇ ਈ-ਮੇਲ ਨਾਲ ਬਿੱਲ ਪਹੁਚਾਉਣ ਤੋਂ ਲੈ ਕੇ ਹੋਰ ਬਾਕੀ ਦੀਆਂ ਸਹੂਲਤਾਵਾਂ ਨੂੰ ਆਨ-ਲਾਈਨ ਕਰਨ ਜਾ ਰਿਹਾ ਹੈ। ਪਾਵਰਕਾਮ ਅਧਿਕਾਰੀਆਂ ਨੂੰ ਆਪਣੇ-ਆਪਣੇ ਜ਼ਿਲ੍ਹੇ ਦੇ ਉਪਭੋਗਤਾਵਾਂ ਦੇ ਮੋਬਾਇਲ ਨੰਬਰ ਅਤੇ ਈ-ਮੇਲ ਦਾ ਪਤਾ ਇਕਠਾ ਕਰਕੇ ਵਿਭਾਗ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ।
ਪੰਜਾਬ ਵਿਚ ਕਰੀਬ 85 ਲੱਖ ਬਿਜਲੀ ਉਪਭੋਗਤਾ ਹਨ। ਜਿਸ ਕਾਰਨ ਜ਼ਿਲ੍ਹੇ ਦੇ ਕਈ ਸੂਬਿਆਂ ਵਿਚ ਬਿਜਲੀ ਦੇ ਬਿੱਲ ਵੱਧ ਅਤੇ ਸਮੇਂ 'ਤੇ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਜ਼ਿਲਿਆਂ ਦਾ ਬਿੱਲ ਜ਼ਿਆਦਾ ਆਉਂਣ ਕਾਰਨ ਅਤੇ ਬਿਜਲੀ ਬਿੱਲ ਨਾ ਮਿਲਣ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਲਈ ਵਿਭਾਗ ਨੇ ਹਰੇਕ ਉਪਭੋਗਤਾ ਦੇ ਮੋਬਾਇਲ ਨੰਬਰ ਨੂੰ ਆਧਾਰ ਕਾਰਡ ਨਾਲ ਜੋੜਨ ਅਤੇ ਈ-ਮੇਲ ਦੇ ਪਤੇ ਦੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਯੋਜਨਾ ਦੇ ਲਾਗੂ ਹੋਣ ਉੱਤੇ ਉਪਭੋਗਤਾ ਨੂੰ ਬਿੱਲ ਲਈ ਦਫਤਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਅਤੇ ਇਸਦੇ ਇਲਾਵਾ ਬਿਜਲੀ ਦੀਆਂ ਯੋਜਨਾਵਾਂ ਪ੍ਰਤੀ ਉਪਭੋਗਤਾਵਾਂ ਨੂੰ ਆਨ-ਲਾਈਨ ਸੂਚਨਾ ਦਿੱਤੀ ਜਾਵੇਗੀ।


Related News