ਗਰਿੱਲ ਮਾਪਣ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ ਮੀਟਰ, ਕਰੰਟ ਲੱਗਣ ਕਾਰਨ ਮਿਸਤਰੀ ਦੀ ਹੋ ਗਈ ਮੌਤ
Sunday, Sep 29, 2024 - 05:46 AM (IST)
ਬਟਾਲਾ (ਸਾਹਿਲ)- ਬਟਾਲਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਮੋਹਨ ਸਿੰਘ ਉਰਫ ਰਾਜੂ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਭੰਗਵਾਂ ਹਾਲ ਵਾਸੀ ਬਟਾਲਾ, ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਪਿੰਡ ਸ਼ਾਹਬਾਦ ਵਿਖੇ ਇਕ ਵਿਅਕਤੀ ਦੇ ਘਰ ਕੰਮ ਕਰ ਰਿਹਾ ਸੀ।
ਇਸ ਦੌਰਾਨ ਜਦੋਂ ਇਹ ਆਪਣੇ ਸਾਥੀ ਸੰਨੀ ਪੁੱਤਰ ਅਮਰਜੀਤ ਵਾਸੀ ਸ਼ਾਹਬਾਦ ਨਾਲ ਘਰ ਦੀ ਛੱਤ ’ਤੇ ਚੜ੍ਹ ਕੇ ਗਰਿੱਲਾਂ ਦੀ ਮਿਣਤੀ ਕਰਨ ਲੱਗਾ ਤਾਂ ਅਚਾਨਕ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਇੰਚੀ ਟੇਪ ਵਾਲਾ ਮੀਟਰ ਲੱਗ ਗਿਆ, ਜਿਸ ਨਾਲ ਇਨ੍ਹਾਂ ਦੋਵਾਂ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ ਤੇ ਇਹ ਦੋਵੇਂ ਛੱਤ ਤੋਂ ਹੇਠਾਂ ਡਿੱਗ ਪਏ ਅਤੇ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ- ਵਿਦਿਆਰਥੀ ਕਰ ਲੈਣ ਪੂਰੀ ਤਿਆਰੀ, ਇਸ ਵਾਰ ਨਹੀਂ ਹੋਵੇਗੀ ਨਕਲ, 'ਤੀਜੀ ਨਜ਼ਰ' ਦੇਵੇਗੀ ਸਖ਼ਤ ਪਹਿਰਾ
ਇਸ ਤੋਂ ਬਾਅਦ ਸਬੰਧਤ ਘਰ ਵਾਲਿਆਂ ਨੇ ਉਕਤ ਦੋਵਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ, ਜਿਥੇ ਡਾਕਟਰਾਂ ਨੇ ਰਾਜ ਮਿਸਤਰੀ ਰਾਜੂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਸੰਨੀ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਔਰਤ ਦੇ ਹਵਾਲੇ 2 ਸਾਲਾ ਮਾਸੂਮ ਛੱਡ ਮਾਂ ਚਲੀ ਗਈ ਗੁਰੂਘਰੋਂ ਲੰਗਰ ਖਾਣ, ਪਿੱਛੋਂ ਜੋ ਹੋਇਆ, ਜਾਣ ਉੱਡ ਜਾਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e