ਢਾਡੀ ਸਿੰਘਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ 24 ਘੰਟਿਆਂ ਲਈ ਰੱਖੀ ਭੁੱਖ ਹੜਤਾਲ

Monday, Nov 15, 2021 - 10:50 AM (IST)

ਢਾਡੀ ਸਿੰਘਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ 24 ਘੰਟਿਆਂ ਲਈ ਰੱਖੀ ਭੁੱਖ ਹੜਤਾਲ

ਅੰਮ੍ਰਿਤਸਰ (ਜ.ਬ.) - ਸ਼੍ਰੋਮਣੀ ਢਾਡੀ ਸਭਾ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਭਾਈ ਬਲਦੇਵ ਸਿੰਘ ਦੀ ਅਗਵਾਈ ’ਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ 24 ਘੰਟੇ ਲਈ ਭੁੱਖ ਹੜਤਾਲ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨਾਲ ਵਿਰਾਸਤੀ ਮਾਰਗ ’ਤੇ ਭੁੱਖ ਹੜਤਾਲ ਰੱਖਣ ਉਪਰੰਤ ਭਾਈ ਬਲਦੇਵ ਸਿੰਘ ਨੇ ਕਿਹਾ ਕਿ ਪੁਰਾਤਨ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਢਾਡੀ ਸਿੰਘਾਂ ਵੱਲੋਂ ਦੀਵਾਨ ਸਜਾਉਣ ਦੀ ਪ੍ਰਥਾ ਚੱਲੀ ਆਈ ਹੈ, ਜਿਥੇ ਢਾਡੀ ਸਿੰਘ ਰੋਜ਼ਾਨਾ ਵਾਰਾਂ ਗਾਉਂਦੇ ਸੀ। ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਟੈਸਟ ਲਿਆ, ਜਿਨ੍ਹਾਂ ’ਚੋਂ 31 ਜਥੇ ਪਾਸ ਹੋ ਗਏ। 

ਪੜ੍ਹੋ ਇਹ ਵੀ ਖ਼ਬਰ ਵੱਡੀ ਖ਼ਬਰ : ਚੋਣ ਮੈਦਾਨ 'ਚ ਉਤਰੇਗੀ ਸੋਨੂੰ ਸੂਦ ਦੀ ਭੈਣ ਮਾਲਵਿਕਾ 

ਉਨ੍ਹਾਂ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪੰਨੂ ਤੇ ਅਜਾਇਬ ਸਿੰਘ ਅਭਿਆਸੀ ਨੇ ਅਜਿਹੇ ਕਾਨੂੰਨ ਬਣਾਏ, ਜੋ ਠੀਕ ਨਹੀਂ ਸਨ। ਅਸੀਂ ਬੇਨਤੀ ਕੀਤੀ ਪਰ ਉਨ੍ਹਾਂ ਪ੍ਰਵਾਨ ਨਹੀਂ ਕੀਤੀ। ਉਨ੍ਹਾਂ ਸਾਡਾ ਟਾਈਮ ਵੀ ਘਟਾ ਦਿੱਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਸਿਆ, ਸੰਗਰਾਂਦ ਨੂੰ ਜੋ ਪੈਸੇ ਮਿਲਦੇ ਸਨ, ਉਹ ਬੰਦ ਕਰਵਾ ਦਿੱਤੇ। ਉਸ ਤੋਂ ਬਾਅਦ ਕਈ ਵਾਰੀ ਰਾਜੀਨਾਮੇ ਹੋਏ ਤੇ ਫੇਰ ਮੁੱਕਰ ਗਏ। ਬੀਤੇ ਦਿਨੀਂ ਜਦੋਂ ਢਾਡੀ ਸਿੰਘਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਗੇਟ ਅੱਗੇ ਖੂਨ ਦਾ ਪਿਆਲਾ ਰੱਖਿਆ ਗਿਆ ਤਾਂ ਉਸ ਤੋਂ ਬਾਅਦ 2 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੀਟਿੰਗ ਹੋਈ, ਜਿਸ ’ਚ ਚਾਰ ਮੈਂਬਰ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ ਤੇ ਦੋ ਹੋਰ ਸਨ, (ਜਿਨ੍ਹਾਂ ਦੇ ਨਾਮ ਨਹੀਂ ਪਤਾ) ਸ਼ਾਮਲ ਹੋਏ।

ਪੜ੍ਹੋ ਇਹ ਵੀ ਖ਼ਬਰ ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)

ਬੀਬੀ ਜੀ ਨੇ ਕਿਹਾ ਕਿ ਇਕ ਮੰਗ ਛੱਡ ਕੇ ਬਾਕੀ ਸਾਰੀਆਂ ਮੰਗਾਂ ਮੰਨੀਆਂ ਗਈਆਂ। ਦੀਵਾਲੀ ਤੋਂ ਬਾਅਦ ਲਿਖਤੀ ਚਿੱਠੀ ਲੈ ਜਾਣਾ ਪਰ ਧਰਮ ਪ੍ਰਚਾਰ ਕਮੇਟੀ ਦੇ ਮੈਂਬਰਾਂ ਨੇ ਅਜਿਹੀ ਸਾਜ਼ਿਸ਼ ਰਚੀ ਕਿ 6 ਢਾਡੀ ਜਥੇ ਬਲੈਕ ਲਿਸਟ ਕਰ ਦਿੱਤੇ। ਅਸੀਂ ਚਿੱਠੀ ਲੈਣ ਗਏ ਤਾਂ ਇਕ ਕਲਰਕ ਨੇ ਕਿਹਾ ਕਿ ਜਥੇਦਾਰ ਸਾਹਿਬ ਬਹੁਤ ਗੁੱਸੇ ’ਚ ਹਨ, ਜੇਕਰ ਤੁਸੀਂ ਉਨ੍ਹਾਂ ਵੱਲੋਂ ਬਣਾਏ ਕਾਨੂੰਨ ਮੰਨ ਲਓਗੇ ਤਾਂ ਚਿੱਠੀ ਮਿਲ ਜਾਵੇਗੀ ਨਹੀਂ ਤਾਂ ਮੰਗਾਂ ਰੱਦ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਅਣਖ ’ਚ ਰਹਿ ਕੇ ਨਹੀਂ ਮੰਨੇ ਤੇ 24 ਘੰਟੇ ਲਈ ਵਿਰਾਸਤੀ ਮਾਰਗ ’ਤੇ ਪੰਜ ਜਥਿਆਂ ਵੱਲੋਂ ਭੁੱਖ ਹਡ਼ਤਾਲ ਰੱਖੀ ਗਈ ਹੈ। ਕੱਲ ਦੁਪਹਿਰ ਤੋਂ ਬਾਅਦ ਅਗਲਾ ਫੈਸਲਾ ਸੁਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਡੇ ਖੂਨ ਦੀ ਪਿਆਸੀ ਹੈ ਤੇ ਅਸੀਂ ਖੂਨ ਵੀ ਦਿਆਂਗੇ ਤੇ ਸਿਰ ਵੀ ਦਿਆਂਗੇ।

ਪੜ੍ਹੋ ਇਹ ਵੀ ਖ਼ਬਰ ਤਰਨਤਾਰਨ ’ਚ ਮੁੜ ਦਾਗ਼ਦਾਰ ਹੋਈ ਖਾਕੀ : ASI ਨੇ 6.68 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡੇ ਅਫੀਮ ਸਮੱਗਲਰ


author

rajwinder kaur

Content Editor

Related News