ਵਿਸਾਖੀ ''ਤੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂ ਦੇਣ ਧਿਆਨ, ਪੜ੍ਹ ਲੈਣ ਇਹ ਜ਼ਰੂਰੀ ਖ਼ਬਰ
Monday, Feb 10, 2025 - 11:01 AM (IST)
![ਵਿਸਾਖੀ ''ਤੇ ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂ ਦੇਣ ਧਿਆਨ, ਪੜ੍ਹ ਲੈਣ ਇਹ ਜ਼ਰੂਰੀ ਖ਼ਬਰ](https://static.jagbani.com/multimedia/2025_2image_11_00_320479139nankana-sahib.jpg)
ਫਿਰੋਜ਼ਪੁਰ (ਕੁਮਾਰ) : ਵਿਸਾਖੀ ’ਤੇ ਨਨਕਾਣਾ ਸਾਹਿਬ, ਪੰਜਾ ਸਾਹਿਬ ਜਾਣ ਵਾਲੀ ਸੰਗਤਾਂ ਲਈ ਅਹਿਮ ਖ਼ਬਰ ਹੈ। ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ 20 ਫਰਵਰੀ ਤੱਕ ਆਪਣੇ ਪਾਸਪੋਰਟ ਭਾਈ ਮਰਦਾਨਾ ਯਾਤਰਾ ਕਮੇਟੀ ਕੋਲ ਜਮ੍ਹਾਂ ਕਰਵਾ ਦੇਣ। ਇਹ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਵਾਰ ਇਹ ਜੱਥਾ 11 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਵੇਗਾ ਅਤੇ 20 ਅਪ੍ਰੈਲ ਨੂੰ ਭਾਰਤ ਵਾਪਸ ਆਵੇਗਾ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੀ ਤਨਖ਼ਾਹ ਨੂੰ ਲੈ ਕੇ ਵੱਡੀ ਖ਼ਬਰ, ਹੋ ਗਿਆ ਵਾਧਾ, ਪੜ੍ਹੋ ਪੂਰੀ ਡਿਟੇਲ
ਸਭ ਤੋਂ ਪਹਿਲਾਂ ਪੰਜਾ ਸਾਹਿਬ ’ਚ ਵਿਸਾਖੀ ਮਨਾਈ ਜਾਵੇਗੀ ਅਤੇ ਉਸ ਤੋਂ ਬਾਅਦ ਇਹ ਜੱਥਾ ਨਨਕਾਣਾ ਸਾਹਿਬ ਜਾਵੇਗਾ ਅਤੇ ਨਨਕਾਣਾ ਸਾਹਿਬ ਤੋਂ ਸੱਚਾ ਸੌਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ ਅਤੇ ਕਰਤਾਰਪੁਰ ਸਾਹਿਬ ’ਚ 2 ਦਿਨ ਦਰਸ਼ਨ ਕਰਨ ਤੋਂ ਬਾਅਦ ਇਹ ਜੱਥਾ ਲਾਹੌਰ ਵਾਪਸ ਆ ਆਵੇਗਾ।
ਇਹ ਵੀ ਪੜ੍ਹੋ : ਪਿਆਕੜਾਂ ਲਈ ਵੱਡੇ ਖ਼ਤਰੇ ਦੀ ਘੰਟੀ! ਜ਼ਰਾ ਸੋਚ-ਸਮਝ ਕੇ ਨਿਕਲਣ ਬਾਹਰ
ਇੱਥੇ ਇਹ ਜੱਥਾ 2 ਦਿਨ ਠਹਿਰੇਗਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਸ਼ਹੀਦ ਸਿੰਘ ਸਿੰਘਣੀਆਂ ਦੇ ਸਥਾਨ ਦੇ ਦਰਸ਼ਨ ਕਰੇਗਾ ਅਤੇ ਇਸ ਤੋਂ ਬਾਅਦ ਇਹ 20 ਅਪ੍ਰੈਲ ਨੂੰ ਭਾਰਤ ਵਾਪਸ ਆਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8