ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ

Friday, Jan 26, 2018 - 01:35 AM (IST)

ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀ ਗ੍ਰਿਫ਼ਤਾਰ

ਹੁਸ਼ਿਆਰਪੁਰ, (ਜ.ਬ.)- ਥਾਣਾ ਮਾਹਿਲਪੁਰ ਦੀ ਪੁਲਸ ਨੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਦੋਸ਼ੀਆਂ ਪ੍ਰਦੀਪ ਕੁਮਾਰ ਉਰਫ਼ ਸੰਨੀ ਤੇ ਮਨਦੀਪ ਕੁਮਾਰ ਉਰਫ਼ ਮਨੀ ਵਾਸੀ ਹੱਲੂਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਿਕ ਪਿੰਡ ਭੀਲੋਵਾਲ ਦੇ ਵਾਸੀ ਵਿਨੋਦ ਕੁਮਾਰ ਨੇ 3 ਨਵੰਬਰ, 2017 ਨੂੰ ਥਾਣਾ ਮਾਹਿਲਪੁਰ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦਾ ਭਤੀਜਾ ਜਤਿੰਦਰ ਕੁਮਾਰ ਆਪਣੇ ਦੋਸਤਾਂ ਰਵਿੰਦਰ ਕੁਮਾਰ ਤੇ ਚਰਨਜੀਤ ਨਾਲ ਦਵਾਈ ਲੈ ਕੇ ਸੈਂਟਰ ਦੇ ਬਾਹਰ ਆ ਰਿਹਾ ਸੀ। ਉਸ ਦੇ ਮੁਤਾਬਿਕ ਮਨਦੀਪ ਕੁਮਾਰ ਉਰਫ਼ ਮਨੀ ਤੇ ਪ੍ਰਦੀਪ ਕੁਮਾਰ ਵਾਸੀ ਹੱਲੂਵਾਲ ਨੇ ਆਪਣੇ ਹੋਰ ਸਾਥੀਆਂ ਸਮੇਤ ਕਥਿਤ ਤੌਰ 'ਤੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਦੇ ਬਾਅਦ ਦੋਸ਼ੀ ਹਥਿਆਰਾਂ ਸਮੇਤ ਫ਼ਰਾਰ ਹੋ ਗਏ ਸਨ। ਪੁਲਸ ਨੇ ਆਈ.ਪੀ.ਸੀ. ਦੀ ਧਾਰਾ 323, 324, 148, 149, 307 ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।


Related News