ਲਿਵ ਇਨ ਰਿਲੇਸ਼ਨ ’ਚ ਰਹਿਣਾ ਪਿਆ ਮਹਿੰਗਾ, ਹੋ ਗਿਆ ਵੱਡਾ ਹਮਲਾ
Wednesday, Dec 24, 2025 - 12:29 PM (IST)
ਮੋਗਾ (ਆਜ਼ਾਦ) : ਮੋਗਾ ਨੇੜਲੇ ਪਿੰਡ ਧੱਲੇਕੇ ਨਿਵਾਸੀ ਪੱਪੂ ਸਿੰਘ ਨੂੰ ਲਿਵ ਇਨ ਰਿਲੇਸ਼ਨ ਵਿਚ ਰਹਿਣਾ ਉਸ ਸਮੇਂ ਮਹਿੰਗਾ ਪਿਆ ਗਿਆ, ਜਦੋਂ ਉਸਦੀ ਪਹਿਲੀ ਪਤਨੀ ਜੋ ਵਿਦੇਸ਼ ਰਹਿੰਦੀ ਹੈ, ਦੇ ਭਰਾ ਅਤੇ ਸਹੁਰੇ ਨੇ ਕੁਝ ਹੋਰਨਾਂ ਨੂੰ ਨਾਲ ਲੈ ਕੇ ਉਸ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੱਪੂ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸਦੀ ਘਰ ਵਾਲੀ ਭਗਵਤੀ 3 ਸਾਲ ਪਹਿਲਾਂ ਸਾਈਪ੍ਰਸ ਦਾ ਵੀਜ਼ਾ ਲਵਾ ਕੇ ਵਿਦੇਸ਼ ਚਲੀ ਗਈ ਸੀ, ਜਿਸ ਨੇ ਬਾਅਦ ਵਿਚ ਮੇਰੇ ਨਾਲ ਰਿਸ਼ਤੇ ਨਾਤੇ ਤੋੜ ਦਿੱਤੇ ਸਨ। ਇਸ ਉਪਰੰਤ ਮੈਂ ਹਰਪ੍ਰੀਤ ਕੌਰ ਨਿਵਾਸੀ ਪਿੰਡ ਢਿੱਲਵਾਂ ਕਲਾਂ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗ ਪਿਆ, ਜਿਸ ਕਾਰਨ ਮੇਰੀ ਪਤਨੀ ਦੇ ਘਰ ਵਾਲੇ ਮੇਰੇ ਨਾਲ ਰੰਜਿਸ਼ ਰੱਖਦੇ ਆ ਰਹੇ ਸਨ। ਇਸੇ ਰੰਜਿਸ਼ ਕਾਰਨ ਉਨ੍ਹਾਂ ਮੇਰੇ ’ਤੇ ਹਮਲਾ ਕਰ ਕੇ ਜ਼ਖਮੀ ਕੀਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।
