ਸ਼ਰਧਾਲੂਆਂ ਨੂੰ ਲੁੱਟਣ ਵਾਲਾ ਜੋੜਾ ਗ੍ਰਿਫਤਾਰ

11/21/2017 2:06:51 AM

ਅੰਮ੍ਰਿਤਸਰ, (ਸੰਜੀਵ)- ਚਾਹ ਵਿਚ ਨਸ਼ੀਲਾ ਪਦਾਰਥ ਪਿਆ ਕੇ ਸ਼ਰਧਾਲੂਆਂ ਨੂੰ ਲੁੱਟਣ ਵਾਲੇ ਜੋੜੇ ਨੂੰ ਅੱਜ ਥਾਣਾ ਕੋਤਵਾਲੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਆਦੇਸ਼ ਦੇਸਵਾਲ ਨਿਵਾਸੀ ਸ਼ਾਮਲੀ ਉੱਤਰ ਪ੍ਰਦੇਸ਼ ਅਤੇ ਉਸ ਦੀ ਪਤਨੀ ਅੰਜਲੀ ਦੇ ਰੂਪ ਵਿਚ ਹੋਈ ਹੈ। 
ਪੁਲਸ ਨੇ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਇਹ ਖੁਲਾਸਾ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਏ. ਸੀ. ਪੀ. ਨਰਿੰਦਰ ਸਿੰਘ ਨੇ ਕੀਤਾ।  ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਕੈਲਾਸ਼ ਸੇਨ ਅਤੇ ਉਨ੍ਹਾਂ ਦੀ ਪਤਨੀ ਮੋਹਨੀ ਨੂੰ ਚਾਹ ਵਿਚ ਕੋਈ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰ ਕੇ ਗਹਿਣੇ ਲੁੱਟੇ ਲਏ ਸਨ ਜਿਸ ਦਾ ਮਾਮਲਾ ਥਾਣਾ ਕੋਤਵਾਲੀ ਵਿਚ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਸੀ. ਸੀ. ਟੀ. ਵੀ.  ਫੁਟੇਜ ਤੋਂ ਉਕਤ ਜੋੜਾ ਸਾਹਮਣੇ ਆਇਆ ਸੀ, ਜਿਸ 'ਤੇ ਦੋਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਜਾਂਚ ਵਿਚ ਪਤੀ-ਪਤਨੀ ਨੇ ਇਹ ਵੀ ਮੰਨਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2017 ਵਿਚ ਬਿਆਸ ਵਿਚ 3 ਔਰਤਾਂ ਨੂੰ ਨਸ਼ੀਲੀ ਚਾਹ ਪਿਆ ਬੇਹੋਸ਼ ਕੀਤਾ ਸੀ, ਜਿਸ ਉਪਰੰਤ ਉਨ੍ਹਾਂ ਦੇ ਗਹਿਣੇ ਲੁੱਟ ਲਏ ਸਨ। ਪੁਲਸ ਮੁਲਜ਼ਮਾਂ ਤੋਂ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ। 


Related News