ਗੋਦਾਮ ’ਚੋਂ ਮੋਟਰਸਾਈਕਲ ਤੇ ਬੈਟਰੇ ਚੋਰੀ ਕਰ ਕੇ ਲਿਜਾਣ ਵਾਲਾ ਗ੍ਰਿਫ਼ਤਾਰ

06/20/2024 6:28:07 PM

ਬਟਾਲਾ(ਸਾਹਿਲ)-ਗੋਦਾਮ ਵਿਚੋਂ ਮੋਟਰਸਾਈਕਲ ਅਤੇ ਬੈਟਰੇ ਚੋਰੀ ਕਰ ਕੇ ਲਿਜਾਣ ਵਾਲੇ ਨੌਜਵਾਨ ਨੂੰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਦਰਖਾਸਤਕਰਤਾ ਚਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਰਗੀ ਮੁਹੱਲਾ, ਨੇੜੇ ਗੁਰਦਆਰਾ ਬਾਬਾ ਸ਼੍ਰੀ ਚੰਦ ਜੀ ਬਟਾਲਾ ਨੇ ਦੱਸਿਆ ਹੈ ਕਿ ਉਸ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਡੇਰਾ ਰੋਡ ’ਤੇ ਰੇਲਵੇ ਕਰਾਸਿੰਗ ਨੇੜੇ ਬਟਾਲਾ ਵਿਖੇ ਹੈ ਤੇ ਦੁਕਾਨ ਦੇ ਨਾਲ ਹੀ ਉਸ ਨੇ ਸਟੋਰ ਬਣਾਇਆ ਹੈ, ਜਿਥੇ ਬੈਟਰਿਆਂ ਦਾ ਤੇ ਹੋਰ ਸਾਮਾਨ ਰੱਖਿਆ ਹੋਇਆ ਹੈ ਤੇ ਉਥੇ ਹੀ ਉਸ ਨੇ ਆਪਣਾ ਪਲਟੀਨਾ ਮੋਟਰਸਾਈਕਲ ਨੰ. ਪੀ. ਬੀ. 02ਬੀ. ਵੀ. 5409 ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 112 SI, ASI ਅਤੇ ਹੈੱਡ ਕਾਂਸਟੇਬਲਾਂ ਦੇ ਹੋਏ ਤਬਾਦਲੇ

ਉਕਤ ਦਰਖਾਸਤਕਰਤਾ ਮੁਤਾਬਕ ਬੀਤੀ 18 ਜੂਨ ਨੂੰ ਰਾਤ 8 ਵਜੇ ਦੇ ਕਰੀਬ ਉਹ ਆਪਣੀ ਦੁਕਾਨ ’ਤੇ ਸਟੋਰ ਨੂੰ ਤਾਲੇ ਲਾ ਕੇ ਘਰ ਨੂੰ ਚਲਾ ਗਿਆ ਸੀ ਤੇ ਅਗਲੇ ਦਿਨ ਸਵੇਰੇ ਜਦੋਂ ਆਇਆ ਤਾਂ ਦੇਖਿਆ ਗੋਦਾਮ ਦਾ ਸ਼ਟਰ ਬੰਦ ਹੈ ਤੇ ਤਾਲੇ ਟੁੱਟੇ ਹੋਏ ਹਨ, ਜਿਸ ’ਤੇ ਉਸ ਨੇ ਸ਼ਟਰ ਖੋਲ੍ਹ ਕੇ ਦੇਖਿਆ ਤਾਂ ਅੰਦਰੋਂ ਉਸਦਾ ਉਕਤ ਮੋਟਰਸਾਈਕਲ ਸਮੇਤ 8 ਬੈਟਰੇ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਜਾ ਚੁੱਕਾ ਸੀ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਤਫਤੀਸ਼ ਦੌਰਾਨ ਨਵਨੀਤ ਸਿੰਘ ਉਰਫ ਬੱਬਲੂ ਵਾਸੀ ਸੁਨੱਈਆ ਨੂੰ ਗ੍ਰਿਫਤਾਰ ਕਰ ਕੇ ਇਸ ਕੋਲੋਂ ਉਕਤ ਚੋਰੀ ਕੀਤੇ ਮੋਟਰਸਾਈਕਲ ਸਮੇਤ 4 ਬੈਟਰੀਆਂ ਮਾਰਕਾ ਹੀਰੋ ਇੰਡੀਆ ਦੀਆ ਬਰਾਮਦ ਕਰਨ ਤੋਂ ਇਲਾਵਾ ਇਕ ਲਾਲ ਰੰਗ ਦਾ ਈ-ਰਿਕਸ਼ਾ ਵੀ ਬਰਾਮਦ ਕੀਤਾ ਹੈ। ਪੁਲਸ ਮੁਤਾਬਕ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਇਸ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News