PSEB ਜ਼ਿਲ੍ਹਾ ਡਿੱਪੂ ਮੈਨੇਜਰ ਰਿਸ਼ਵਤ ਦੇ ਦੋਸ਼ ''ਚ ਮੁਅੱਤਲ

Saturday, Nov 30, 2019 - 08:15 PM (IST)

PSEB ਜ਼ਿਲ੍ਹਾ ਡਿੱਪੂ ਮੈਨੇਜਰ ਰਿਸ਼ਵਤ ਦੇ ਦੋਸ਼ ''ਚ ਮੁਅੱਤਲ

ਮੋਹਾਲੀ, (ਨਿਆਮੀਆਂ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜ਼ਿਲ੍ਹਾ ਜਲੰਧਰ ਦੇ ਖੇਤਰੀ ਦਫਤਰ ਤੇ ਪਾਠ ਪੁਸਤਕ ਵਿਕਰੀ ਡਿੱਪੂ ਦੀ ਮੈਨੇਜਰ ਸੁਚੇਤ ਸ਼ਰਮਾ ਨੂੰ ਰਿਸ਼ਵਤ ਮੰਗਣ ਦੇ ਦੋਸ਼ ਅਧੀਨ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜਲੰਧਰ ਦੇ ਸੁਮਨ ਡੇਅ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਧਾਨ ਸਵਰਾਜ ਕੁਮਾਰ ਨੇ ਗੰਭੀਰ ਸ਼ਿਕਾਇਤ ਕੀਤੀ ਸੀ ਕਿ ਉਕਤ ਡਿਪੂ ਦੀ ਮੈਨੇਜਰ ਸੁਚੇਤ ਸ਼ਰਮਾ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਦੀ ਹੈ ਤੇ ਉਸ ਕੋਲੋਂ ਰਿਸ਼ਵਤ ਦੀ ਮੰਗ ਕਰਦੀ ਹੈ। ਸ਼ਿਕਾਇਤ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਸੁਚੇਤ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਮੁਅੱਤਲੀ ਦੇ ਦੌਰਾਨ ਉਸ ਦਾ ਹੈੱਡਕੁਆਰਟਰ ਖੇਤਰੀ ਦਫ਼ਤਰ ਫ਼ਿਰੋਜ਼ਪੁਰ ਬਣਾਇਆ ਗਿਆ ਹੈ।


author

KamalJeet Singh

Content Editor

Related News