ਵਿਦੇਸ਼ੋਂ ਪਰਤੇ ਪਤੀ-ਪਤਨੀ ਨੂੰ ਸਿਹਤ ਵਿਭਾਗ ਨੇ ਘਰ 'ਚ ਕੀਤਾ 'ਇਕਾਂਤਵਾਸ'

3/26/2020 11:39:32 AM

ਨਾਭਾ (ਖੁਰਾਣਾ): ਪੂਰੇ ਵਿਸ਼ਵ ਭਰ ਦੇ ਵਿਚ ਜਿੱਥੇ 'ਕੋਰੋਨਾ ਵਾਇਰਸ' ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਉਥੇ ਹੀ ਵਿਦੇਸ਼ੋਂ ਭਾਰਤੀਆਂ ਦਾ ਆਉਣਾ ਲਗਾਤਾਰ ਜਾਰੀ ਹੈ। ਇਸ ਤਹਿਤ ਨਾਭਾ ਦੇ ਜੱਟਾਂ ਵਾਲਾ ਵਾਸੀ ਵਾਲੇ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਕਨਿਕਾ ਸਿੰਗਾਪੁਰ ਅਤੇ ਮਲੇਸ਼ੀਆ ਟੂਰਿਸਟ ਵੀਜ਼ੇ 'ਤੇ ਗਏ ਸਨ।

ਇਹ ਵੀ ਪੜ੍ਹੋ: ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)

ਇਹ ਦੋਵੇਂ ਪਤੀ-ਪਤਨੀ ਲੁਕ ਕੇ 18 ਮਾਰਚ ਤੋਂ ਆਪਣੇ ਮਾਤਾ-ਪਿਤਾ ਦੇ ਘਰ 'ਚ ਰਹਿ ਰਹੇ ਸਨ। ਇਨ੍ਹਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਨੂੰ ਸੂਚਿਤ ਨਹੀਂ ਕੀਤਾ ਗਿਆ। ਜਦੋਂ ਅੱਜ 8 ਦਿਨਾਂ ਬਾਅਦ ਸਿਹਤ ਵਿਭਾਗ ਦੀ ਟੀਮ ਕੋਲ ਲਿਸਟ ਪਹੁੰਚੀ ਤਾਂ ਸਿਹਤ ਵਿਭਾਗ ਦੀ ਟੀਮ ਹਰਕਤ 'ਚ ਆਈ। ਮੌਕੇ 'ਤੇ ਹੀ ਪਤੀ-ਪਤਨੀ ਨੂੰ ਘਰ ਵਿਚ ਇਕਾਂਤਵਾਸ 'ਚ ਰਹਿਣ ਲਈ ਕਿਹਾ। ਉਨ੍ਹਾਂ ਦੇ ਲੱਛਣ ਚੈੱਕ ਕੀਤੇ ਗਏ। ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਪਾਏ ਗਏ। ਸਿਹਤ ਵਿਭਾਗ ਦੀ ਟੀਮ ਵੱਲੋਂ ਫਿਰ ਵੀ ਲਗਾਤਾਰ 14 ਦਿਨਾਂ ਲਈ ਉਨ੍ਹਾਂ ਦਾ ਚੈੱਕਅਪ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ: ਕਰਫ਼ਿਊ ਪਾਸ ਹੋਣ ਦੇ ਬਾਵਜੂਦ ਏ. ਡੀ. ਸੀ. ਦੇ ਕਰਮਚਾਰੀ ਨੂੰ ਪੁਲਸ ਨੇ ਚਾੜ੍ਹਿਆ ਕੁਟਾਪਾ

ਉਨ੍ਹਾਂ ਨੂੰ 'ਇਕਾਂਤਵਾਸ' ਲਈ ਪ੍ਰੇਰਿਤ ਕੀਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਰ 'ਚ ਹੋਰ ਵੀ ਪਰਿਵਾਰਕ ਮੈਂਬਰ ਰਹਿ ਰਹੇ ਹਨ। ਇਸ ਦੀ ਭਿਣਕ ਮੁਹੱਲਾ ਵਾਸੀਆਂ ਵੀ ਨੂੰ ਵੀ ਨਹੀਂ ਪਈ। ਸਿਹਤ ਵਿਭਾਗ ਦੀ ਟੀਮ ਜਦੋਂ ਮੁਹੱਲੇ ਵਿਚ ਪਹੁੰਚੀ ਤਾਂ ਸਾਰੇ ਮੁਹੱਲੇ ਵਾਸੀ ਹੈਰਾਨ ਸਨ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਰਾਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਤਾਂ ਇਹ ਲਿਸਟ ਉੱਪਰੋਂ ਆਈ ਹੈ। ਉਸ ਦੇ ਆਧਾਰ 'ਤੇ ਹੀ ਸਾਨੂੰ ਪਤਾ ਲੱਗਾ ਹੈ ਕਿ ਇਹ ਦੋਵੇਂ ਪਤੀ-ਪਤਨੀ ਸਿੰਗਾਪੁਰ ਅਤੇ ਮਲੇਸ਼ੀਆ ਤੋਂ ਘੁੰਮ ਕੇ ਵਾਪਸ ਨਾਭਾ ਆਏ ਹਨ। ਇਨ੍ਹਾਂ ਇਹ ਗੱਲ ਛੁਪਾ ਕੇ ਰੱਖੀ। ਇਹ ਲੁਕ-ਛੁਪ ਕੇ ਇੱਥੇ ਰਹਿ ਰਹੇ ਹਨ। ਹੁਣ ਇਨ੍ਹਾਂ ਦੇ ਘਰ ਦੇ ਬਾਹਰ 'ਇਕਾਂਤਵਾਸ' ਦਾ ਨੋਟਿਸ ਵੀ ਲਾਇਆ ਗਿਆ ਹੈ।


Shyna

Edited By Shyna