ਐਕਸਾਈਜ਼ ਵਿਭਾਗ ਵਲੋਂ ਪਿੰਡ ਬੁੱਢਾ ਬਾਲਾ ਤੇ ਨਾਲ ਲੱਗਦੇ ਖੇਤਰਾਂ ’ਚ ਹਜ਼ਾਰਾਂ ਲਿਟਰ ਲਾਹਣ ਤੇ ਸ਼ਰਾਬ ਬਰਾਮਦ
Monday, Jan 18, 2021 - 02:47 PM (IST)
ਗੁਰਦਾਸਪੁਰ (ਸਰਬਜੀਤ) : ਐਕਸਾਈਜ਼ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹੇ ਅੰਦਰ ਲਗਾਤਾਰ ਨਜਾਇਜ਼ ਸ਼ਰਾਬ ’ਤੇ ਠੱਲ੍ਹ ਪਾਉਣ ਲਈ ਛਾਪਮਾਰੀ ਕੀਤੀ ਜਾ ਰਹੀ ਹੈ ਤੇ ਨਸ਼ਾ ਤਸਕਰੀ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਵਿੰਦਰ ਕੌਰ ਬਾਜਵਾ ਸਹਾਇਕ ਕਮਿਸ਼ਨਰ (ਆਬਕਾਰੀ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਅਤੇ ਲਾਹਣ ਕੱਢਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਰਜਿੰਦਰ ਤਨਵਰ ਆਬਕਾਰੀ ਅਫਸਰ ਗੁਰਦਾਸਪੁਰ 1 ਅਤੇ 2 ਦੀ ਅਗਵਾਈ ਵਿਚ ਗੁਲਜ਼ਾਰ ਮਸੀਹ ਆਬਕਾਰੀ ਨਿਰੀਖਕ ਵਲੋਂ ਆਬਕਾਰੀ ਪੁਲਸ ਸਟਾਫ ਦੇ ਏ.ਐ¤ਸ.ਆਈ ਜਸਪਿੰਦਰ ਸਿੰਘ, ਏ.ਐ¤ਸ.ਆਈ ਹਰਿੰਦਰ ਸਿੰਘ, ਸੁਰਿੰਦਰਪਾਲ ਬੈ¤ਡ ਕਾਂਸਟੇਬਲ ਮਨਜੀਤ ਸਿੰਘ ਅਤੇ ਐ¤ਲ. ਸੀ. ਟੀ ਸਰਬਜੀਤ ਕੌਰ ਅਤੇ ਹੋਰ ਪੁਲਸ ਮੁਲਾਜ਼ਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹਰਚੋਵਾਲ ਗਰੁੱਪ ਵਿਚ ਪਿੰਡ ਬੁੱਢਾ ਬਾਲਾ ਨਾਲ ਲੱਗਦੇ ਬਿਆਸ ਦਰਿਆ ਦੇ ਪਾਰ ਜਾ ਕੇ ਰੇਡ ਕੀਤਾ, ਜਿਥੋਂ ਕਾਫੀ ਮਾਤਰਾ ਵਿਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ 2000 ਲੀਟਰ ਦੀ ਸਮਰੱਥਾ ਵਾਲੀ ਇਕ ਪਾਣੀ ਵਾਲੀ ਟੈਂਕੀ, 1000 ਲੀਟਰ ਦੀ ਸਮਰੱਥਾ ਵਾਲੀਆਂ 20 ਪਲਾਸਟਿਕ ਤਰਪਾਲਾਂ ਅਤੇ 3 ਪਲਾਸਟਿਕ ਦੇ ਕੈਨਾਂ ਅਤੇ 1 ਲੋਹੇ ਦੀ ਡਰੰਮੀ, 2 ਲੋਹੇ ਦੇ ਟੀਨਾਂ ਵਿਚੋਂ ਕੁਲ 22000 ਕਿਲੋਗਰਾਮ ਲਾਹਣ ਬਰਾਮਦ ਕੀਤੀ ਗਈ ਅਤੇ ਮੌਕੇ ’ਤੇ ਨਸ਼ਟ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ ਤੇ ਤਸਕਰਾਂ ਵਿਰੁੱਧ ਦੇਸੀ ਸ਼ਰਾਬ ਕੱਢਣ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।