ਦਿੱਲੀ ਜੰਮੂ ਕੱਟੜਾ ਐਕਸਪ੍ਰੈੱਸ ਵੇਅ ਮਾਮਲਾ : ਮੀਟਿੰਗ ’ਚ ਫੈਸਲਾ ਨਾ ਹੋਣ ’ਤੇ ਰਾਤ ਨੂੰ ਹੀ ਮੁੱਖ ਮਾਰਗ ’ਤੇ ਡਟੇ ਕਿਸਾਨ
Tuesday, Jul 20, 2021 - 02:46 AM (IST)
ਸੰਦੌੜ(ਰਿਖੀ)- ਦਿੱਲੀ ਜੰਮੂ ਕੱਟੜਾ ਐਕਸਪ੍ਰੈੱਸ ਵੇਅ ਦੀ ਅਕਵਾਇਰ ਕੀਤੀ ਜ਼ਮੀਨ ਸਬੰਧੀ ਅੱਜ ਕਿਸਾਨਾਂ ਵੱਲੋਂ ਕੁੱਪ ਕਲਾਂ ਵਿਖੇ ਲੁਧਿਆਣਾ-ਮਾਲੇਰਕੋਟਲਾ ’ਤੇ ਧਰਨਾ ਲਾ ਕੇ ਜਾਮ ਕੀਤਾ ਹੋਇਆ ਹੈ। ਜਿਸ ਸਬੰਧੀ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਕਿਸਾਨਾਂ ਦੀ ਕਰੀਬ ਦੋ ਘੰਟੇ ਚੱਲੀ ਮੀਟਿੰਗ ਬੇਸਿੱਟਾ ਰਹੀ ਜਿਸ ਕਰ ਕੇ ਕਿਸਾਨਾਂ ਨੇ ਹੁਣ ਪੱਕਾ ਮੋਰਚਾ ਲਾ ਦਿੱਤਾ ਹੈ।
ਇਹ ਵੀ ਪੜ੍ਹੋ- ਚਰਚ ਢਾਹੁਣ ਦੇ ਮਾਮਲੇ ’ਚ ਕੇਜਰੀਵਾਲ ਈਸਾਈ ਭਾਈਚਾਰੇ ਤੋਂ ਮੰਗਣ ਮੁਆਫੀ : ਬਿਕਰਮ ਮਜੀਠੀਆ
ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੱਕਾ ਮੋਰਚਾ ਲਾ ਧਰਨੇ ਵਾਲੀ ਜਗ੍ਹਾ ’ਤੇ ਰਾਤ ਸਮੇਂ ਬਿਜਲੀ ਦਾ ਪ੍ਰਬੰਧ ਕਰ ਲਏ ਹਨ ਅਤੇ ਕਿਸਾਨਾਂ ਵੱਲੋਂ ਹੁਣ ਮੰਗ ਪੂਰੀ ਹੋਣ ਤੱਕ ਇੱਥੇ ਹੀ ਡਟੇ ਰਹਿਣ ਦਾ ਐਲਾਨ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਰੇਟ ਨਹੀਂ ਦਿੱਤਾ ਜਾ ਰਿਹਾ ਅਤੇ ਇਸ ਜ਼ਮੀਨ ਨੂੰ ਐਕਵਾਇਰ ਕਰਨ ਸਬੰਧੀ ਕਿਸਾਨਾਂ ਦੀਆਂ ਹੋਰ ਵੀ ਮੰਗਾਂ ਹਨ।