ਦੁਖ਼ਦਾਇਕ ਖ਼ਬਰ: ਦਿੱਲੀ ਤੋਂ ਪਰਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ
Wednesday, May 05, 2021 - 05:41 PM (IST)
ਮਾਨਸਾ (ਸੰਦੀਪ ਮਿੱਤਲ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪਿੰਡ ਲਖਮੀਰਵਾਲਾ (ਮਾਨਸਾ) ਦੇ ਵਰਕਰ ਪੂਰਨ ਸਿੰਘ ਪੁੱਤਰ ਹਰੀ ਸਿੰਘ ਦਾ ਰਾਤ ਦਿਹਾਂਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਜਥੇਬੰਦੀ ਦੇ ਪਿੰਡ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਪੂਰਨ ਸਿੰਘ ਪਹਿਲੇ ਦਿਨ ਤੋਂ 26 ਨਵਬੰਰ 2020 ਤੋਂ ਦਿੱਲੀ ਦੇ ਸਿੰਘੂ (ਕੁੰਡਲੀ) ਬਾਰਡਰ ’ਤੇ ਡਟਿਆ ਹੋਇਆ ਸੀ। ਬੀਮਾਰ ਹੋਣ ਕਾਰਨ ਕੁਝ ਦਿਨ ਪਹਿਲਾਂ ਪਿੰਡ ਪਰਤਿਆ ਸੀ। ਉਸ ਦਾ ਨਿੱਜੀ ਹਸਪਤਾਲ਼ ਤੋਂ ਇਲਾਜ ਕਰਵਾਇਆ ਗਿਆ ਸੀ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 20 ਲੋਕਾਂ ਦੀ ਮੌਤ, 800 ਤੋਂ ਵਧੇਰੇ ਦੀ ਰਿਪੋਰਟ ਪਾਜ਼ੇਟਿਵ
ਕਿਸਾਨ ਦੀ ਮੌਤ ਹੋਣ ਤੇ ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੁੱਖ ਪ੍ਰਗਟ ਕਰਨ ਦੇ ਨਾਲ ਨਾਲ ਸਰਕਾਰ ਤੋਂ ਸੰਯੁਕਤ ਮੋਰਚੇ ਦੇ ਸ਼ਹੀਦ ਪੂਰਨ ਸਿੰਘ ਦੇ ਪਰਿਵਾਰ ਲਈ 10 ਲੱਖ ਰੁਪਏ ਦੀ ਨਕਦ ਸਹਾਇਤਾ ਅਤੇ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੁਰੰਤ ਦੇਣ ਦੀ ਮੰਗ ਕੀਤੀ ਜਾਂਦੀ ਹੈ। ਜ਼ਿਲ੍ਹਾ ਆਗੂ ਦਰਸ਼ਨ ਟਾਹਲੀਆਂ, ਭਜਨ ਘੁੰਮਣ, ਅਮਨ ਟਾਹਲੀਆਂ, ਪਿੰਡ ਲਖਮੀਰ ਵਾਲਾ ਪਿੰਡ ਪ੍ਰਧਾਨ ਨਾਇਬ ਸਿੰਘ ,ਪਿੰਡ ਖਜਾਨਚੀ ਗੁਰਸੇਵਕ ਮੰਡੇਰ, ਮੀਤ ਪ੍ਰਧਾਨ ਕਾਬਲ ਸਿੰਘ ਅਤੇ ਸੁਖਵੰਤ ਨੰਬਰਦਾਰ ਨੇ ਪ੍ਰਣ ਕੀਤਾ ਕਿ ਸ਼ਹੀਦ ਦੀ ਸ਼ਹੀਦੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ