ਕਈ ਜਵਾਨਾਂ ਨੂੰ ਖਾ ਗਿਆ ''ਕਾਲਾ ਵੀਰਵਾਰ''

Thursday, Feb 14, 2019 - 09:15 PM (IST)

ਕਈ ਜਵਾਨਾਂ ਨੂੰ ਖਾ ਗਿਆ ''ਕਾਲਾ ਵੀਰਵਾਰ''

ਜਲੰਧਰ (ਜਸਬੀਰ ਵਾਟਾਂ ਵਾਲੀ)— 14 ਫਰਵਰੀ ਦਾ ਦਿਨ ਭਾਰਤ ਵਿਚ ਕਾਲਾ ਵੀਰਵਾਰ ਸਾਬਤ ਹੋਇਆ। ਵੀਰਵਾਰ ਨੂੰ ਪੂਰੇ ਵਿਸ਼ਵ ਭਰ ਦੇ ਲੋਕ ਪ੍ਰੇਮਿਆ ਦਾ ਤਿਊਹਾਰ ਵੈਲੇਨਟਾਇਨ ਡੇਅ ਮਨਾ ਕੇ ਪ੍ਰੇਮ ਪਿਆਰ ਦਾ ਸੰਦੇਸ਼ ਦੇ ਰਹੇ ਸਨ, ਉਸੇ ਦਿਨ ਅੱਤਵਾਦੀਆਂ ਦੀ ਕਾਇਰਾਨਾ ਕਾਰਵਾਈ ਕਾਰਨ 42 ਜਵਾਨ ਸ਼ਹੀਦ ਹੋ ਗਏ। 
ਇਸ ਤੋਂ ਇਲਾਵਾ ਅੱਜ ਪੰਜਾਬ ਵਿਚ ਵੀ ਇਸ ਕਾਲੇ ਵੀਰਵਾਰ ਨੇ ਅਨੇਕਾਂ ਭੈਣਾਂ ਕੋਲੋ ਉਨ੍ਹਾਂ ਦੇ ਵੀਰ ਅਤੇ ਮਾਵਾਂ ਕੋਲੋਂ ਪੁੱਤ ਖੋਹ ਲਏ। ਪੰਜਾਬ 'ਚ ਹੋਏ 2 ਭਿਆਨਕ ਸੜਕ ਹਾਦਸਿਆਂ ਦੌਰਾਨ 6 ਨੌਜਵਾਨਾਂ ਦੀ ਮੌਤ ਨਾਲ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ। ਸੜਕ ਹਾਦਸਿਆਂ 'ਚ ਮਰਨ ਵਾਲੇ ਇਹ ਸਾਰੇ ਨੌਜਵਾਨ ਮੁੰਡੇ ਹੀ ਸਨ।

ਫਤਿਹਗੜ੍ਹ ਸਾਹਿਬ-ਟੋਟੇ-ਟੋਟੇ ਹੋਈ ਕਾਰ, ਚਾਰ ਜਵਾਨ ਮੁੰਡਿਆਂ ਦੀ ਮੌਤ 
ਵੀਰਵਾਰ ਸਵੇਰੇ ਨੀਲੋਂ ਪੁਲ ਤੋਂ ਸਰਹਿੰਦ ਨਹਿਰ ਕੰਢੇ ਦੋਰਾਹਾ ਵੱਲ ਜਾਂਦੇ ਵਾਪਰੇ ਦਰਦਨਾਕ ਕਾਰ ਸਵਾਰ 4 ਦੋਸਤਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਕਟਾਣੀ ਕਾਲਜ ਵਿਖੇ ਏਸੈਂਟ ਕਾਰ 'ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਰਾਮਪੁਰ ਨੇੜ੍ਹੇ ਬਣੀ ਪੁਲੀ ਨਾਲ ਇਨ੍ਹਾਂ ਦੀ ਕਾਰ ਜਾ ਟਕਰਾਈ, ਜਿਸ ਕਾਰਨ ਕਾਰ ਦੇ 2 ਹਿੱਸੇ ਹੋ ਗਏ। ਇਸ ਹਾਦਸੇ 'ਚ ਜਸ਼ਨਪ੍ਰੀਤ ਸਿੰਘ ਅਤੇ ਭਵਨਜੋਤ ਵਾਸੀ ਭਮਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਚਾਰੇ ਨੌਜਵਾਨਾਂ ਦੀ ਉਮਰ ਲਗਭਗ 21 ਤੋਂ 23 ਸਾਲ ਦੀ ਦੱਸੀ ਜਾ ਰਹੀ ਹੈ। ਹਾਦਸਾ ਬਹੁਤ ਜ਼ਿਆਦਾ ਹੀ ਦਰਦਨਾਕ ਸੀ ਕਿ ਕਾਰ ਦੇ ਬੁਰੀ ਤਰ੍ਹਾਂ ਨਾਲ ਪਰਖੱਚੇ ਉੱਡ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਨਵਜੋਤ ਸਿੰਘ ਪੁੱਤਰ ਬੂਟਾ ਸਿੰਘ, ਤੇਜਿੰਦਰ ਸਿੰਘ ਵਾਸੀਅਨ ਭਮਾਂ ਕਲਾਂ ਥਾਣਾ ਮਾਛੀਵਾੜਾ ਅਤੇ ਪਰਮਵੀਰ ਸਿੰਘ ਵਾਸੀ ਪਿੰਡ ਮਾਦਪੁਰ ਥਾਣਾ ਸਮਰਾਲਾ ਵਜੋਂ ਹੋਈ ਹੈ।

ਰੁੱਖ ਨਾਲ ਵੱਜੀ ਕਾਰ ਨੌਜਵਾਨ ਦੀ ਮੌਤ
ਬਰਨਾਲਾ-ਮਾਨਸਾ ਰੋਡ 'ਤੇ ਪਿੰਡ ਰੂੜੇਕੇ ਕਲਾਂ ਨੇੜੇ ਇਕ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਆਈ-20 ਕਾਰ ਜੋ ਕਿ ਮਾਨਸਾ ਤੋਂ ਬਰਨਾਲਾ ਜਾ ਰਹੀ ਸੀ ਕਿ ਅਚਾਨਕ ਇਕ ਦਰੱਖਤ 'ਚ ਵੱਜਣ ਕਾਰਨ ਕਾਰ ਡਰਾਈਵਰ ਸਰਬਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਾਨਸਾ ਜੋ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਪਹੁੰਚਣ ਤਕ ਉਸ ਦੀ ਮੌਤ ਹੋ ਗਈ।

ਲਾਲੜੂ ਲਾਗੇ ਹੋਏ ਹਾਸਦੇ ਵਿਚ 2 ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਲਜੀਤ ਸਿੰਘ ਕੁੰਭੜਾ ਆਪਣੀ ਗੱਡੀ ਵਿਚ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਗੱਡੀ ਵਿਚ 2  ਹੋਰ ਵਿਅਕਤੀ ਵੀ ਮੌਜੂਦ ਸਨ। ਗੱਡੀ ਦਾ ਅਚਾਨਕ ਟਾਇਰ ਫੱਟ ਜਾਣ ਕਾਰਨ ਗੱਡੀ ਹਾਦਸਾਗ੍ਰਸਤ ਹੋ ਗਈ। ਹਾਦਸੇ ਕਾਰਨ ਅਕਾਲੀ ਆਗੂ ਕੁੰਭੜਾ ਸਣੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।


author

KamalJeet Singh

Content Editor

Related News