ਡੂੰਘੀ ਖਾਈ ’ਚ ਡਿੱਗਣ ਕਾਰਨ ਨੂਰਪੁਰਬੇਦੀ ਦੇ ਰਹਿਣ ਵਾਲੇ ITBP ਦੇ ਹੌਲਦਾਰ ਦੀ ਮੌਤ

Saturday, Nov 16, 2024 - 11:34 AM (IST)

ਡੂੰਘੀ ਖਾਈ ’ਚ ਡਿੱਗਣ ਕਾਰਨ ਨੂਰਪੁਰਬੇਦੀ ਦੇ ਰਹਿਣ ਵਾਲੇ ITBP ਦੇ ਹੌਲਦਾਰ ਦੀ ਮੌਤ

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਚੈਹਿੜਮਜਾਰਾ ਦੇ ਇੰਡੋ ਤਿੱਬਤ ਬਾਰਡਰ ਪੁਲਸ ਬਲ (ਆਈ. ਟੀ. ਬੀ. ਪੀ.) ’ਚ ਹੌਲਦਾਰ ਦੇ ਅਹੁਦੇ ’ਤੇ ਸੇਵਾ ਨਿਭਾ ਰਹੇ ਮਹਿੰਦਰ ਸਿੰਘ ਸਹੋਤਾ (56) ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦਾ ਬੀਤੇ ਦਿਨ ਸਰਾਏ ਪੱਤਣ ਸਥਿਤ ਸਤਲੁਜ ਦਰਿਆ ਕਿਨਾਰੇ ਬਣੇ ਸ਼ਮਸ਼ਾਨਘਾਟ ਵਿਖੇ ਸਮੁੱਚੇ ਸਰਕਾਰੀ ਸਨਮਾਨਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਈ. ਟੀ. ਬੀ. ਪੀ. ਦਾ ਹੌਲਦਾਰ ਮਹਿੰਦਰ ਸਿੰਘ ਸਹੋਤਾ ਆਸਾਮ ਦੇ ਡਿਬਰੂਗੜ ਇਲਾਕੇ ’ਚ ਡਿਊਟੀ ਦੌਰਾਨ ਗਸ਼ਤ ਕਰ ਰਿਹਾ ਸੀ ਕਿ ਇਸ ਦੌਰਾਨ ਜਦੋਂ ਉਹ ਪਾਣੀ ਪੀਣ ਲਈ ਜਾ ਰਿਹਾ ਸੀ ਤਾਂ ਅਚਾਨਕ ਪੈਰ ਫਿਸਲਣ ਕਰਕੇ ਇਕ ਡੂੰਘੀ ਖਾਈ ’ਚ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ-ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ

ਇਸ ਤੋਂ ਉਪਰੰਤ ਉਨ੍ਹਾਂ ਨੂੰ ਇਲਾਜ ਲਈ ਕਮਾਂਡ ਹਸਪਤਾਲ ਚੰਡੀਗੜ੍ਹ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਖੇ ਸਥਿਤ ਏਮਜ਼ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਪਰ ਦੇਰ ਸ਼ਾਮ ਉਨ੍ਹਾਂ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ, ਜਿਸ ਤੋਂ ਬਾਅਦ ਬੀਤੇ ਦਿਨ ਸੰਸਕਾਰ ਮੌਕੇ ਚੰਡੀ ਮੰਦਰ ਚੰਡੀਗੜ੍ਹ ਤੋਂ ਪਹੁੰਚੀ ਜਵਾਨਾਂ ਦੀ ਟੁਕੜੀ ਨੇ ਇੰਡੋ ਤਿੱਬਤ ਬਾਰਡਰ ਸੁਰੱਖਿਆ ਬਲ ਦੇ ਜਵਾਨ ਹੌਲਦਾਰ ਮਹਿੰਦਰ ਸਿੰਘ ਸਹੋਤਾ ਨੂੰ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ।

ਇਸ ਮੌਕੇ ਪਹੁੰਚੇ ਸੁਰੱਖਿਆ ਬਲ ਦੇ ਅਧਿਕਾਰੀਆਂ ਸਮੇਤ ਪਰਿਵਾਰਕ ਮੈਂਬਰਾਂ ਨੇ ਵੀ ਫੁੱਲ ਮਾਲਾਵਾਂ ਭੇਟ ਕਰਕੇ ਉਕਤ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ।  ਉਕਤ ਜਵਾਨ ਦੇ ਅੰਤਿਮ ਸੰਸਕਾਰ ਮੌਕੇ ਸਰਪੰਚ ਭੁਪਿੰਦਰ ਸਿੰਘ ਭਿੰਦੀ, ਫਕੀਰ ਚੰਦ, ਸੁਰਜੀਤ ਸਿੰਘ, ਭਰਾ ਦਰਸ਼ਨ ਸਿੰਘ, ਭਰਾ ਵਿੱਕਰ ਸਿੰਘ, ਭਰਾ ਸਰਵਣ ਸਿੰਘ, ਸੋਹਣ ਸਿੰਘ, ਸਤਪਾਲ, ਕਾਲਾ ਮੂਸਾਪੁਰ, ਸੁਰਿੰਦਰ ਸਿੰਘ, ਪਾਲ ਸਿੰਘ ਫੌਜੀ, ਲਵਪ੍ਰੀਤ ਸਿੰਘ, ਕੰਵਰਪ੍ਰੀਤ ਸਿੰਘ, ਰਣਜੀਤ ਸਿੰਘ ਅਤੇ ਦਿਲਬਾਗ ਸਿੰਘ ਭਾਰੀ ਗਿਣਤੀ ’ਚ ਪਿੰਡ ਵਾਸੀ ਅਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਤੈਸ਼ 'ਚ ਆਏ ਜੇਠ ਨੇ ਭਾਬੀ ਦਾ ਕਰ 'ਤਾ ਬੇਰਹਿਮੀ ਨਾਲ ਕਤਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News