ਖੁਰਾਣਾ ਪੈਟਰੋਲ ਪੰਪ ਦੇ ਕਰਿੰਦੇ ਨੂੰ ਕਾਰ ਸਵਾਰ ਵਿਅਕਤੀ ਵੱਲੋਂ ਅਸਲਾ ਵਿਖਾ ਕੇ ਲੁੱਟਣ ਦੀ ਕੋਸ਼ਿਸ਼
Saturday, Mar 14, 2026 - 12:45 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਹੱਦਬਸਤ ਪਿੰਡ ਭਗਵਾਲਾ ਵਿਚ ਪੈਂਦੇ ਖੁਰਾਣਾ ਮੋਟਰਜ਼ ਪੈਟਰੋਲ ਪੰਪ ’ਤੇ ਵੀਰਵਾਰ ਰਾਤ 1.50 ਏ. ਐੱਮ. ਤੇ ਤੇਲ ਪਵਾਉਣ ਆਏ ਇਕ ਕਾਰ ਸਵਾਰ ਵਿਅਕਤੀ ਵੱਲੋਂ ਕਾਰ ਵਿਚ ਬੈਠੇ ਹੀ ਤੇਲ ਪਾਉਣ ਵਾਲੇ ਕਰਿੰਦੇ ਨੂੰ ਅਸਲਾ ਵਿਖਾ ਕੇ ਪੈਸਿਆਂ ਦੀ ਮੰਗ ਕੀਤੀ ਗਈ ,ਜਿਸ ਕਾਰਨ ਤੇਲ ਪਾਉਣ ਵਾਲਾ ਕਰਿੰਦਾ ਡਰਦਾ ਹੋਇਆ ਮੌਕੇ ਤੋਂ ਭੱਜ ਕੇ ਪੈਟਰੋਲ ਪੰਪ ਦਫਤਰ ਦੇ ਕਮਰੇ ਵਿਚ ਜਾ ਵੜਿਆ ਅਤੇ ਅੰਦਰੋਂ ਕੁੰਡੀ ਲਗਾ ਕੇ ਲੁੱਟ ਖੋਹ ਦੀ ਘਟਨਾ ਤੋਂ ਆਪਣਾ ਬਚਾਅ ਕੀਤਾ।
ਇਹ ਵੀ ਪੜ੍ਹੋ: Punjab:ਰੇਲਵੇ ਸਟੇਸ਼ਨ 'ਤੇ ਹੰਗਾਮਾ! ਮਹਿਲਾ ਕਲਰਕ ਯਾਤਰੀ ਨੂੰ ਬੋਲੀ ਨਹੀਂ ਦੇਵਾਂਗੀ ਟਿਕਟ, ਫਿਰ ਹੋਇਆ...
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੁਰਾਣਾ ਪੈਟਰੋਲ ਪੰਪ ਦੇ ਮਾਲਕ ਰਵੀ ਕੁਮਾਰ ਖੁਰਾਣਾ ਨੇ ਦੱਸਿਆ ਕਿ ਵੀਰਵਾਰ ਰਾਤ 1.50 ਏ. ਐੱਮ. ਤੇ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਇਕ ਸਵਿੱਫਟ ਕਾਰ ਤੇਲ ਪਵਾਉਣ ਲਈ ਆਈ। ਕਾਰ ਦੇ ਚਾਲਕ ਨੇ ਤੇਲ ਪਵਾਉਣ ਲਈ ਕਾਰ ਦਾ ਲਗਾਤਾਰ ਹਾਰਨ ਵਜਾਉਣਾ ਸ਼ੁਰੂ ਕਰ ਦਿੱਤਾ। ਕਾਰ ਦੇ ਹੋਰਨ ਦੀ ਆਵਾਜ਼ ਸੁਣ ਕੇ ਜਦੋਂ ਰਾਤ ਦੀ ਡਿਊਟੀ ਉੱਪਰ ਹਾਜ਼ਰ ਕਰਮਚਾਰੀ ਕਮਲ ਕੁਮਾਰ ਕਾਰ ਕੋਲ ਪੁੱਜਿਆ ਤਾਂ ਉਸ ਨੇ ਵੇਖਿਆ ਕਿ ਕਾਰ ਦੇ ਚਾਲਕ ਨੇ ਕੱਪੜੇ ਦੇ ਨਾਲ ਆਪਣਾ ਚਿਹਰਾ ਲੁਕੋਇਆ ਹੋਇਆ ਹੈ। ਜਦੋਂ ਉਸ ਨੇ ਕਾਰ ਦੇ ਚਾਲਕ ਨਾਲ ਗੱਲ ਕੀਤੀ ਤਾਂ ਕਾਰ ਦੇ ਚਾਲਕ ਨੇ ਉਸ ਨੂੰ ਅਸਲਾ ਵਿਖਾਉਂਦੇ ਹੋਏ ਕਿਹਾ ਕਿ ਉਸ ਕੋਲ ਜੋ ਕੁਝ ਵੀ ਹੈ ਉਹ ਉਸ ਨੂੰ ਦੇ ਦੇਵੇ, ਜੇਕਰ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਉਹ ਉਸ ਨੂੰ ਮਾਰ ਦੇਵੇਗਾ।

ਅਸਲਾ ਵੇਖ ਕੇ ਕਮਲ ਕੁਮਾਰ ਘਬਰਾ ਗਿਆ ਅਤੇ ਕਾਰ ਚਾਲਕ ਦੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਥੋਂ ਭੱਜ ਕੇ ਪੈਟਰੋਲ ਪੰਪ ਦੇ ਕਮਰੇ ਵਿਚ ਜਾ ਵੜਿਆ ਅਤੇ ਅੰਦਰੋਂ ਕੁੰਡੀ ਲਗਾ ਕੇ ਉਸ ਨੇ ਲਾਈਟਾਂ ਵੀ ਬੰਦ ਕਰ ਲਈਆਂ। ਕਾਰ ਚਾਲਕ ਵੀ ਆਪਣੀ ਕਾਰ ਵਿਚੋਂ ਬਾਹਰ ਨਿਕਲਣ ਦੀ ਬਜਾਏ ਉਸ ਦੇ ਮਗਰ ਹੀ ਆਪਣੀ ਕਾਰ ਭਜਾ ਕੇ ਪੈਟਰੋਲ ਪੰਪ ਤੋਂ ਚਲਾ ਗਿਆ। ਸਵੇਰੇ ਉਸ ਨੇ ਰਾਤ ਦੀ ਘਟਨਾ ਬਾਰੇ ਮੈਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਨੇ ਪੈਟਰੋਲ ਪੰਪ ’ਤੇ ਆ ਕੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਚੈੱਕ ਕੀਤੀ ਤਾਂ ਕਾਰ ਕੋਲ ਖੜ੍ਹਾ ਕਰਮਚਾਰੀ ਕਮਲ ਕੁਮਾਰ ਇਕੋ ਵਾਰੀ ਡਰ ਕੇ ਭੱਜਦਾ ਹੋਇਆ ਵਿਖਾਈ ਦਿੱਤਾ। ਰਵੀ ਕੁਮਾਰ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ਼ ਸਮੇਤ ਇਸ ਘਟਨਾ ਦੀ ਸੂਚਨਾ ਲਿਖਤੀ ਤੌਰ ’ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਿੱਤੀ ਹੈ।
ਰਵੀ ਖੁਰਾਣਾ ਨੇ ਦੱਸਿਆ ਕਿ ਉਨ੍ਹਾਂ ਕੋਲ ਕੱਲ ਹਿਮਾਚਲ ਪ੍ਰਦੇਸ਼ ਨਾਲਾਗੜ੍ਹ ਤੋਂ ਸੀ. ਆਈ. ਏ. ਸਟਾਫ਼ ਦੀ ਟੀਮ ਵੀ ਆਈ ਸੀ ਜਿਹੜੇ ਕਿ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਨਾਲ ਲੈ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਸੀ. ਆਈ. ਏ. ਸਟਾਫ਼ ਦਾ ਕਹਿਣਾ ਸੀ ਕਿ ਉਕਤ ਕਾਰ ਸਵਾਰ ਹਿਮਾਚਲ ਪ੍ਰਦੇਸ਼ ਵਿਚ ਵੀ ਪੈਟਰੋਲ ਪੰਪ ’ਤੇ ਲੁੱਟ-ਖੋਹ ਦੀ ਵਾਰਦਾਤ ਕਰਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਰੋਪੜ ਦੀ ਟੀਮ ਵੀ ਉਨ੍ਹਾਂ ਦੇ ਪੈਟਰੋਲ ਪੰਪ ’ਤੇ ਆਈ ਸੀ ਅਤੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਅਤੇ ਘਟਨਾ ਦੀ ਪੂਰੀ ਜਾਣਕਾਰੀ ਲੈ ਕੇ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼
ਕੀ ਕਹਿਣਾ ਹੈ ਥਾਣਾ ਮੁਖੀ ਦਾ
ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਕੰਟਰੋਲ ਰੂਮ ’ਤੇ ਉਕਤ ਕਾਰ ਦਾ ਨੰਬਰ ਵੱਖ-ਵੱਖ ਥਾਣਿਆਂ ਨੂੰ ਭੇਜ ਦਿੱਤਾ ਗਿਆ ਸੀ। ਬਾਅਦ ਵਿਚ ਪਤਾ ਲੱਗਾ ਕਿ ਉਕਤ ਕਾਰ ਸਵਾਰ ਵਿਅਕਤੀਆਂ ਵੱਲੋਂ ਥਾਣਾ ਸਦਰ ਰੋਪੜ ਵਿਚ ਪੈਂਦੇ ਇਕ ਪੈਟਰੋਲ ਪੰਪ ’ਤੇ ਲੁੱਟ ਖੋਹ ਦੀ ਵਾਰਦਾਤ ਕੀਤੀ ਗਈ ਹੈ ਜਿਸ ਦਾ ਸਦਰ ਥਾਣਾ ਰੋਪੜ ਵਿਖੇ ਪਰਚਾ ਵੀ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੀਰਤਪੁਰ ਸਾਹਿਬ ਲੁੱਟ-ਖੋਹ ਦੀ ਵਾਰਦਾਤ ਤੋਂ ਬਚਾਅ ਹੋ ਗਿਆ ਜਿਸ ਤੋਂ ਬਾਅਦ ਉਕਤ ਗਿਰੋਹ ਵੱਲੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਵੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ਼ ਰੋਪੜ ਦੀ ਟੀਮ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਖੁਰਾਣਾ ਪੈਟਰੋਲ ਪੰਪ ’ਤੇ ਕੋਈ ਲੁੱਟ ਖੋਹ ਦੀ ਵਾਰਦਾਤ ਨਹੀਂ ਹੋਈ ਹੈ, ਇਸ ਲਈ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਕਰਜ਼ੇ ਹੇਠ ਦੱਬੇ ਪੰਜਾਬ 'ਚ ਕਰੋੜਾਂ ਦੀ ਫਜ਼ੂਲਖ਼ਰਚੀ! ਪ੍ਰਤਾਪ ਬਾਜਵਾ ਨੇ 'ਆਪ' ਸਰਕਾਰ 'ਤੇ ਸਾਧਿਆ ਨਿਸ਼ਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
