ਤਲਾਕਸ਼ੁਦਾ ਮਹਿਲਾ ਨਾਲ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਲਾਤਾਂ ''ਚ ਮੌਤ

Saturday, Feb 24, 2018 - 04:09 PM (IST)

ਤਲਾਕਸ਼ੁਦਾ ਮਹਿਲਾ ਨਾਲ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਲਾਤਾਂ ''ਚ ਮੌਤ

ਗੁਰਦਾਸਪੁਰ (ਵਿਨੋਦ) — ਗੁਰਦਾਸਪੁਰ 'ਚ ਸ਼ੱਕੀ ਹਲਾਤਾਂ 'ਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਕ ਤਲਾਕਸ਼ੁਦਾ ਮਹਿਲਾ 'ਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਰਮਪਾਲ ਦੇ ਪਿਤਾ ਸੁਰਿੰਦਰ ਪਾਲ ਨਿਵਾਸੀ ਧਾਰੀਵਾਲ ਨੇ ਦੋਸ਼ ਲਗਾਇਆ ਕਿ ਪਰਮਪਾਲ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਦੋ-ਤਿੰਨ ਸਾਲ ਤੋਂ ਪਿੰਡ ਸਹਾਰੀ 'ਚ ਇਕ ਤਲਾਕਸ਼ੁਦਾ ਮਹਿਲਾ, ਜੋ ਕਿ ਦੋ ਬੱਚਿਆਂ ਦੀ ਮਾਂ ਹੈ, ਦੇ ਨਾਲ ਪਿੰਡ ਸਹਾਰੀ 'ਚ ਹੀ ਰਹਿ ਰਿਹਾ ਸੀ, ਜਿਸ ਕਾਰਨ ਉਸ ਦਾ ਸਾਡੇ ਨਾਲ ਕੋਈ ਖਾਸ ਸੰਬੰਧ ਨਹੀਂ ਸੀ ਪਰ ਸਾਨੂੰ ਕਿਸੇ ਨੇ ਸੂਚਿਤ ਕੀਤਾ ਕਿ ਪਰਮਪਾਲ ਦੀ ਹਾਲਤ ਖਰਾਬ ਹੋਣ ਕਾਰਨ ਤਲਾਕਸ਼ੁਦਾ ਮਹਿਲਾ ਰੋਜ਼ੀ ਪਰਮਪਾਲ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਗਈ ਹੈ।
ਸੂਚਨਾ ਮਿਲਣ 'ਤੇ ਸਾਡਾ ਪਰਿਵਾਰ ਸਿਵਲ ਹਸਪਤਾਲ ਪਹੁੰਚਿਆਂ ਤਾਂ ਪਤਾ ਲੱਗਾ ਕਿ ਪਰਮਪਾਲ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਵਾਲਿਆਂ ਨੇ ਦੱਸਿਆ ਕਿ ਰੋਜ਼ੀ ਉਸ ਨੂੰ ਹਸਪਤਾਲ ਲੈ ਕੇ ਆਈ ਸੀ ਤਾਂ ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਪਰਮਪਾਲ ਬੈੱਡ ਤੋਂ ਡਿੱਗ ਗਿਆ ਹੈ ਤੇ ਉਸ ਦੀ ਹਾਲਤ ਠੀਕ ਨਹੀਂ। ਪਰਮਪਾਲ ਨੂੰ ਹਸਪਤਾਲ 'ਚ ਦਾਖਲ ਕਰਵਾ ਕੇ ਉਹ ਹਸਪਤਾਲ ਤੋਂ ਚਲੀ ਗਈ। ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪਰਮਪਾਲ ਦੀ ਮੌਤ ਲਈ ਰੋਜ਼ੀ ਜ਼ਿੰਮੇਵਾਰ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ।


Related News