ਚੜ੍ਹਦੀ ਜਵਾਨੀ ’ਚ ਨੌਜਵਾਨ ਦੀ ਨਸ਼ੇ ਕਾਰਣ ਮੌਤ, ਪਿਉ ਦੇ ਸਾਹਮਣੇ ਤੜਫ-ਤੜਫ ਨਿਕਲੀ ਪੁੱਤ ਦੀ ਜਾਨ

Saturday, Aug 27, 2022 - 06:18 PM (IST)

ਚੜ੍ਹਦੀ ਜਵਾਨੀ ’ਚ ਨੌਜਵਾਨ ਦੀ ਨਸ਼ੇ ਕਾਰਣ ਮੌਤ, ਪਿਉ ਦੇ ਸਾਹਮਣੇ ਤੜਫ-ਤੜਫ ਨਿਕਲੀ ਪੁੱਤ ਦੀ ਜਾਨ

ਮਲੋਟ (ਜੁਨੇਜਾ) : ਇਕ ਨੌਜਵਾਨ ਦੀ ਹੋਈ ਨਸ਼ੀਲੇ ਪਦਾਰਥ ਨਾਲ ਮੌਤ ਤੋਂ ਬਾਅਦ ਥਾਣਾ ਕਬਰਵਾਲਾ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਉਸਨੂੰ ਟੀਕਾ ਲਗਾ ਕੇ ਮਾਰਨ ਲਈ ਜ਼ਿੰਮੇਵਾਰ ਪਿਉ-ਪੁੱਤਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਇਸ ਸਬੰਧੀ ਸੁਖਦੇਵ ਸਿੰਘ ਢਿੱਲੋਂ ਮੁੱਖ ਅਫ਼ਸਰ ਥਾਣਾ ਕਬਰਵਾਲਾ ਨੇ ਦੱਸਿਆ ਕਿ ਸੁਖਮੰਦਰ ਸਿੰਘ ਪੁੱਤਰ ਮੋੜਾ ਸਿੰਘ ਵਾਸੀ ਪਿੰਡ ਧੌਲਾ ਨੇ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਹ ਚਿਨਾਈ ਦਾ ਮਿਸਤਰੀ ਹੈ ਅਤੇ ਉਹ ਆਪਣੇ ਭਾਣਜੇ ਨਾਲ ਸ਼ਾਮਖੇੜਾ ਵਿਖੇ ਇਕ ਸ਼ੈਲਰ ਦੀ ਉਸਾਰੀ ਦਾ ਕੰਮ ਕਰ ਰਿਹਾ ਹੈ। ਉਸਦਾ ਲੜਕਾ ਕ੍ਰਿਸ਼ਨ ਸਿੰਘ ਮੁਦਈ ਕੋਲ ਆਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਲੜਕਾ ਨਸ਼ਾ ਕਰਨ ਦਾ ਆਦੀ ਹੈ ਅਤੇ ਕੁਝ ਦੇਰ ਬਾਅਦ ਉਹ ਉਥੋਂ ਚਲਾ ਗਿਆ। ਮੁਦਈ ਨੂੰ ਉਸਦੇ ਨਸ਼ੇ ਦੀ ਆਦਤ ਦਾ ਪਤਾ ਸੀ ਇਸ ਲਈ ਉਹ ਆਪਣੇ ਭਾਣਜੇ ਨੂੰ ਨਾਲ ਲੈ ਕੇ ਲੜਕੇ ਦੀ ਭਾਲ ਕਰਨ ਲੱਗਾ। ਜਦੋਂ ਉਹ ਸ਼ਾਮ ਖੇੜਾ ਵੱਲ ਲਿੰਕ ਰੋਡ ’ਤੇ ਅੱਧਾ ਕਿਲੋਮੀਟਰ ਆਏ ਤਾਂ ਉਨ੍ਹਾਂ ਵੇਖਿਆ ਕਿ ਸਤਪਾਲ ਸਿੰਘ ਸੱਤੀ ਪੁੱਤਰ ਅਜੀਤ ਸਿੰਘ ਵਾਸੀ ਸ਼ਾਮ ਖੇੜਾ ਉਸਦੇ ਲੜਕੇ ਦੀ ਬਾਂਹ ਵਿਚ ਟੀਕਾ ਲਗਾ ਰਿਹਾ ਸੀ ਅਤੇ ਸੱਤੀ ਦੇ ਬਾਪ ਅਜੀਤ ਸਿੰਘ ਪੁੱਤਰ ਮੁਨਸ਼ਾ ਸਿੰਘ ਨੇ ਉਸਦੇ ਲੜਕੇ ਦੀ ਖੱਬੀ ਬਾਂਹ ਫੜੀ ਹੋਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਕੁੜੀਆਂ ਦਾ ਵੱਡਾ ਕਾਰਾ, ਕਾਲ ਗਰਲ ਬਣ ਬਜ਼ੁਰਗ ਨੂੰ ਲੈ ਗਈਆਂ ਹੋਟਲ ’ਚ, ਪੂਰਾ ਸੱਚ ਜਾਣ ਉੱਡਣਗੇ ਹੋਸ਼

ਇਸ ਦੌਰਾਨ ਜਦੋਂ ਉਨ੍ਹਾਂ ਮੌਕੇ ’ਤੇ ਪੁੱਜ ਕੇ ਦੋਹਾਂ ਪਿਉ-ਪੁੱਤਰਾਂ ਨੂੰ ਲਲਕਾਰਿਆ ਤਾਂ ਦੋਸ਼ੀ ਉਥੋਂ ਫਰਾਰ ਹੋ ਗਏ | ਇਸ ਦੌਰਾਨ ਹੀ ਉਸਨੇ ਆਪਣੇ ਲੜਕੇ ਕ੍ਰਿਸ਼ਨ ਸਿੰਘ ਨੂੰ ਸੰਭਾਲਿਆ ਪਰ ਉਹ ਤੜਫ ਰਿਹਾ ਸੀ ਅਤੇ ਵੇਖਦੇ-ਵੇਖਦੇ ਹੀ ਉਹ ਦਮ ਤੋੜ ਗਿਆ। ਕਬਰਵਾਲਾ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਸੱਤਪਾਲ ਸੱਤੀ ਅਤੇ ਉਸਦੇ ਪਿਤਾ ਅਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ ਪੁਲਸ ਨੇ ਮ੍ਰਿਤਕ ਦੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜਿਗਰੀ ਯਾਰ ਨੇ ਕਮਾਇਆ ਕਹਿਰ, ਦਿੱਤੀ ਅਜਿਹੀ ਮੌਤ ਕਿ ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News