ਬਿਜਲੀ ਦੀਆਂ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਇਕ ਔਰਤ ਦੀ ਮੌਤ
Sunday, Aug 20, 2017 - 05:58 PM (IST)
ਸੰਗਰੂਰ(ਵਿਵੇਕ ਸਿੰਧਵਾਨੀ,ਰਵੀ) – ਇਕ ਤੇਜ਼ ਰਫਤਾਰ ਗੱਡੀ ਦੇ ਬਿਜਲੀ ਦੇ ਖੰਭੇ 'ਚ ਵੱਜਣ ਕਾਰਨ ਟੁੱਟੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਦੱਸਿਆ ਜੋਧਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਝਾੜੋਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਮਾਤਾ ਹਰਪਾਲ ਕੌਰ ਜੋ ਪਿੰਡ ਦੀ ਫਿਰਨੀ ਤੋਂ ਆਪਣੇ ਘਰ ਜਾ ਰਹੀ ਸੀ ਤਾਂ ਸਾਹਮਣੇ ਤੋਂ ਆਉਂਦੀ ਇਕ ਨੰਬਰੀ ਗੱਡੀ ਬਲੈਰੋ ਜੋ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾ ਆ ਰਹੀ ਸੀ ਜਿਸ ਦੇ ਡਰਾਇਵਰ ਨੇ ਗੱਡੀ ਲਿਆ ਕੇ ਸਿੱਧੀ ਬਿਜਲੀ ਦੇ ਖੰਭੇ 'ਚ ਮਾਰ ਦਿੱਤੀ। ਜਿਸ ਕਾਰਨ ਕਰੰਟ ਵਾਲੀਆਂ ਤਾਰਾਂ ਟੁੱਟ ਕੇ ਮੇਰੀ ਮਾਤਾ ਉਪਰ ਡਿੱਗ ਪਈਆਂ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਕੁਲਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਅਮਰੂ ਕੋਟੜਾ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
