ਖੇਤਾਂ ''ਚੋਂ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਦੀਆਂ ਤਾਰਾਂ ਚੋਰੀ
Wednesday, Dec 31, 2025 - 04:52 PM (IST)
ਬਰੇਟਾ (ਸਿੰਗਲਾ) : ਇੱਥੋਂ ਦੇ ਨੇੜਲੇ ਪਿੰਡ ਖੁਡਾਲ ਅਕਬਰਪੁਰ ਦੇ ਖੇਤਾਂ ਵਿੱਚ 10 ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਦੀਆਂ ਕੇਬਲਾਂ/ਤਾਰਾਂ ਕੱਟ ਕੇ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਹਰ ਇੱਕ ਕਿਸਾਨ ਦੀ 50 ਤੋਂ 60 ਫੁੱਟ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋਈਆ ਹਨ, ਜਿਸ ਨਾਲ ਹਰ ਇੱਕ ਕਿਸਾਨ ਦਾ 5 ਤੋਂ 6 ਹਜ਼ਾਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।
ਪੀੜਤ ਕਿਸਾਨਾਂ ਵਿੱਚ ਜਸਵੀਰ ਸਿੰਘ, ਗੁਰਤੇਜ ਸਿੰਘ, ਭੋਲਾ ਸਿੰਘ, ਅਵਤਾਰ ਸਿੰਘ, ਰਾਜੂ ਸਿੰਘ, ਭੋਲਾ ਸਿੰਘ, ਗੁਰਬਾਜ ਸਿੰਘ ,ਮਹਿੰਦਰ ਸਿੰਘ, ਅਜੈਬ ਸਿੰਘ, ਰਾਮ ਚੰਦ ਸਿੰਘ ਸ਼ਾਮਿਲ ਹਨ। ਭੋਲਾ ਸਿੰਘ ਨੇ ਦੱਸਿਆ ਕਿ ਸਾਰੇ ਕਿਸਾਨਾਂ ਨੇ ਮਿਲ ਕੇ ਇਸ ਮਾਮਲੇ ਸਬੰਧੀ ਬਰੇਟਾ ਥਾਣੇ ਵਿੱਚ ਸੂਚਿਤ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਜਲਦੀ ਇਨ੍ਹਾਂ ਚੋਰਾਂ ਨੂੰ ਕਾਬੂ ਕਰਕੇ ਬਰਾਮਦਗੀ ਕਰਵਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਰਾਹਤ ਮਿਲ ਸਕੇ।
