ਨਸ਼ੇ ਕਾਰਨ ਉਜੜਿਆ ਇਕ ਹੋਰ ਘਰ, 22 ਸਾਲਾ ਨੌਜਵਾਨ ਦੀ ਗਈ ਜਾਨ, ਸ਼ਮਸ਼ਾਨਘਾਟ 'ਚੋਂ ਮਿਲੀ ਲਾਸ਼

Monday, Nov 06, 2023 - 05:29 PM (IST)

ਨਸ਼ੇ ਕਾਰਨ ਉਜੜਿਆ ਇਕ ਹੋਰ ਘਰ, 22 ਸਾਲਾ ਨੌਜਵਾਨ ਦੀ ਗਈ ਜਾਨ, ਸ਼ਮਸ਼ਾਨਘਾਟ 'ਚੋਂ ਮਿਲੀ ਲਾਸ਼

ਮੁਕੰਦਪੁਰ (ਸੰਜੀਵ)- ਮੁਕੰਦਪੁਰ ਵਿਖੇ ਇਕ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮੁਕੰਦਪੁਰ-ਬੰਗਾ ਰੋਡ ’ਤੇ ਸਥਿਤ ਕਸਬਾ ਗੁਣਾਚੌਰ ਦੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਜਨਰਲ ਸ਼ਮਸ਼ਾਨ ਘਾਟ ਦੇ ਬਣੇ ਸ਼ੈਡ ’ਚ ਬੀਬੀਆਂ ਦੇ ਬੈਠਣ ਲਈ ਜਗ੍ਹਾ ਬਣੀ ਹੋਈ ਹੈ। ਉਕਤ ਸਥਾਨ 'ਤੇ 22 ਸਾਲਾ ਦੇ ਨੌਜਵਾਨ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ। ਉਸ ਦੇ ਕੋਲੋਂ ਇਕ ਸਰਿੰਜ, ਗੋਲ਼ੀਆਂ ਵੀ ਮਿਲੀਆਂ ਹਨ।

ਜ਼ਾਹਰ ਹੈ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਪਿੰਡ ਗੁਣਾਚੌਰ ਦੇ ਧੀਰਾ ਨੇ ਦੱਸਿਆ ਕਿ ਇਹ ਮੁੰਡਾ ਪੈਟਰੋਲ ਪੰਪ ਦੇ ਪਿਛਲੇ ਪਾਸੇ ਬਣੇ ਸ਼ੈੱਡ ਦੇ ਬੈਂਚਾਂ ’ਤੇ ਪਿਆ ਹੋਇਆ ਸੀ, ਜਿਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਦਿੱਤੀ। ਇਹ ਮੁੰਡਾ ਜਿਸ ਦੇ ਮੂੰਹ ’ਚੋਂ ਝੱਗ ਨਿਕਲ ਰਹੀ ਸੀ ਅਤੇ ਇਸ ਦੇ ਕੋਲ ਗੋਲ਼ੀਆਂ ਅਤੇ ਸਰਿੰਜ ਵੀ ਮਿਲੀ ਹੈ।

ਇਹ ਵੀ ਪੜ੍ਹੋ:  ਹੋਟਲ 'ਚ ਰੰਗਰਲੀਆਂ ਮਨਾਉਣ ਪੁੱਜਾ ਸੀ ਪ੍ਰੇਮੀ ਜੋੜਾ, ਜ਼ਿਆਦਾ ਸ਼ਰਾਬ ਪੀਣ ਕਾਰਨ ਹੋਇਆ ਉਹ ਜੋ ਸੋਚਿਆ ਨਾ ਸੀ

ਐੱਸ. ਆਈ. ਤਾਰਾ ਰਾਮ ਨੇ ਦੱਸਿਆ ਕਿ ਲੱਗਦਾ ਇਸ ਨੇ ਜਿਆਦਾ ਨਸ਼ਾ ਕਰ ਲਿਆ, ਜਿਸ ਕਾਰਨ ਇਸ ਦੀ ਮੌਤ ਹੋਈ। ਇਸ ਦੀ ਜੇਬ ’ਚੋਂ ਮਿਲੀ ਹਸਪਤਾਲ ਦੀ ਪਰਚੀ ’ਤੇ ਇਸ ਦਾ ਨਾਮ ਸਾਹਿਲ ਪੁੱਤਰ ਸਰਬਜੀਤ ਪਿੰਡ ਕੋਟ ਰਾਣੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਲਿਖਿਆ ਹੋਇਆ ਹੈ। ਐੱਸ. ਐੱਚ. ਓ. ਰਾਜੀਵ ਕੁਮਾਰ ਨੇ ਕਿਹਾ ਕਿ ਪੋਸਟਮਾਰਟਮ ਉਪਰੰਤ ਹੀ ਇਸ ਦੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕਦਾ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਦਵਾਈ ਲੈਣ ਗਏ ਬਜ਼ੁਰਗ ਦੀ ਕਿਸਮਤ ਨੇ ਮਾਰੀ ਪਲਟੀ, 4 ਘੰਟਿਆਂ 'ਚ ਬਣਿਆ ਢਾਈ ਕਰੋੜ ਦਾ ਮਾਲਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News