ਸਡ਼ਕ ਹਾਦਸੇ ’ਚ ਵਿਅਕਤੀ ਦੀ ਮੌਤ
Saturday, Jul 07, 2018 - 12:41 AM (IST)

ਬਹਿਰਾਮਪੁਰ, (ਗੋਰਾਇਆ)- ਬਹਿਰਾਮਪੁਰ ਦੇ ਪਿੰਡ ਰੰਗਡ਼ਪਿੰਡੀ ਦੇ ਰਿਟ. ਫੌਜੀ ਖਜਾਨ ਸਿੰਘ ਪੁੱਤਰ ਬਲਦੇਵ ਸਿੰਘ ਦੀ ਸਡ਼ਕ ਹਾਦਸੇ ’ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਖਜਾਨ ਸਿੰਘ ਗੁਰਦਾਸਪੁਰ ਤੋਂ ਆਪਣੇ ਪਿੰਡ ਆ ਰਿਹਾ ਸੀ। ਜਦ ਉਹ ਮਿਆਨੀ ਦੇ ਕੋਲ ਪਹੁੰਚਿਆ ਤਾਂ ਮੋਟਰਸਾਈਕਲ ਦਾ ਸੰਤੁਲਨ ਵਿਗਡ਼ਨ ’ਤੇ ਸਡ਼ਕ ਦੇ ਕਿਨਾਰੇ ਸਫੇਦੇ ਨਾਲ ਜਾ ਟਕਰਾਇਆ, ਜਿਸ ਨਾਲ ਉਹ ਸਡ਼ਕ ’ਤੇ ਜਾ ਡਿੱਗਾ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤੀ ਹੈ।