ਜਿੰਮ ''ਚ ਨੌਜਵਾਨ ਦੀ ਦਰਦਨਾਕ ਮੌਤ
Friday, Aug 22, 2025 - 02:29 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਕਸਬਾ ਬਹਿਰਾਮਪੁਰ ਵਿਖੇ ਅੱਜ ਸਵੇਰੇ ਤੜਕਸਾਰ ਇੱਕ ਨੌਜਵਾਨ ਅਚਾਨਕ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਸਰਪੰਚ ਬਚਨ ਲਾਲ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਪੰਕਜ ਕੁਮਾਰ ਪਿੰਕੀ (38) ਵਾਸੀ ਬਹਿਰਾਮਪੁਰ ਆਪਣੀ ਜਿੰਮ ਦੀ ਬੇਸਮੈਂਟ ਵਿੱਚ ਵੜੇ ਪਾਣੀ ਨੂੰ ਕੱਢਣ ਲਈ ਉੱਥੇ ਮੋਟਰ ਲਾਈ ਹੋਈ ਸੀ, ਜਿਸ ਕਾਰਨ ਮੋਟਰ 'ਚ ਸ਼ਾਰਟ ਸਰਕਟ ਹੋਣਾ ਕਾਰਨ ਪੰਕਜ ਕੁਮਾਰ ਕਰੰਟ ਦੀ ਲਪੇਟ 'ਚ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਖਬਰ ਕਾਰਨ ਪੂਰੇ ਇਲਾਕੇ 'ਚ ਸੋਗ ਪਸਰ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 13 ਜ਼ਿਲ੍ਹਿਆਂ ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਵੱਲੋਂ ALERT ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8