ਸਹਿਕਾਰੀ ਸਭਾ ਦੇ ਸੈਕਟਰੀ ਦੀ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ
Friday, Jun 22, 2018 - 02:11 AM (IST)
ਬਰੇਟਾ(ਸਿੰਗਲਾ)-ਪਿੰਡ ਬਹਾਦਰਪੁਰ ਦੇ ਪਰਵਿੰਦਰ ਸਿੰਘ (ਪੰਮੀ) ਸੈਕਟਰੀ ਸਹਿਕਾਰੀ ਸਭਾ ਟੋਡਰਪੁਰ ਦੀ ਕੋਈ ਜ਼ਹਿਰੀਲੀ ਦਵਾਈ ਨਿਗਲ ਲਏ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ।ਸਹਾਇਕ ਸਬ-ਇੰਸਪੈਕਟਰ ਪਾਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਾਜਵਿੰਦਰ ਕੌਰ ਵੱਲੋਂ ਦਿੱਤੀ ਸੂਚਨਾ ਦੇ ਅਨੁਸਾਰ ਮ੍ਰਿਤਕ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਵੇਰੇ ਡਿਊਟੀ 'ਤੇ ਗਿਆ ਸੀ ਪਰ ਬਾਅਦ ਦੁਪਹਿਰ ਉਨ੍ਹਾਂ ਨੂੰ ਪਤਾ ਲੱਗਾ ਕਿ ਪਰਵਿੰਦਰ ਸਿੰਘ ਬਰੇਟਾ ਦੀ ਨਵੀਂ ਅਨਾਜ ਮੰਡੀ ਲਾਗੇ ਡਿੱਗਿਆ ਪਿਆ ਹੈ, ਜਦੋਂ ਉਨ੍ਹਾਂ ਵੱਲੋਂ ਪਰਵਿੰਦਰ ਸਿੰਘ ਨੂੰ ਚੁੱਕ ਕੇ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਦੱਸਿਆ, ਉਸ ਦੀ ਪਤਨੀ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਦੀ ਕੋਈ ਜ਼ਹਿਰੀਲੀ ਦਵਾਈ ਨਿਗਲ ਜਾਣ ਕਾਰਨ ਮੌਤ ਹੋਈ ਹੈ। ਬਰੇਟਾ ਪੁਲਸ ਨੇ 174 ਦੀ ਕਾਰਵਾਈ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
