ਜਲੰਧਰ ਵਿਖੇ CCTV ਕੈਮਰਾ ਬਣਿਆ ਵਿਵਾਦ ਦਾ ਕਾਰ, ਚਾਚੇ ਦੇ ਪੁੱਤ ਨੇ ਕੀਤਾ ਜਾਨਲੇਵਾ ਹਮਲਾ

05/11/2022 4:16:48 PM

ਜਲੰਧਰ (ਸੋਨੂੰ)— ਜਲੰਧਰ ਦੇ ਲੋਹਾਰਾ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ’ਤੇ ਉਸ ਦੇ ਚਾਚਾ ਦੇ ਬੇਟੇ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪੁਰਾਣੀ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ ਹੈ। ਹਾਲ ਹੀ ’ਚ ਜਿਸ ਦੇ ਉਪਰ ਇਹ ਹਮਲਾ ਕੀਤਾ ਗਿਆ ਹੈ, ਉਨ੍ਹਾਂ ਨੇ ਘਰ ਦੇ ਬਾਹਰ ਕੈਮਰੇ ਲਗਾਏ ਸਨ, ਜਿਸ ਤੋਂ ਬਾਅਦ ਚਾਚੇ ਦਾ ਪੁੱਤਰ ਹੋਰ ਜ਼ਿਆਦਾ ਗੁੱਸਾ ਹੋ ਗਿਆ ਅਤੇ ਫਿਰ ਉਸ ਨੇ ਕੱਲ੍ਹ ਦੇਰ ਰਾਤ ਘਰ ’ਚ ਦਾਖ਼ਲ ਹੋ ਕੇ ਬੇਰਹਿਮੀ ਨਾਲ ਆਪਣੇ ਤਾਏ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਮਨੋਹਰ ਸਿੰਘ ਦੀ ਹਾਲਤ ਕਾਫ਼ੀ ਬੁਰੀ ਦੱਸੀ ਜਾ ਰਹੀ ਹੈ ਅਤੇ ਉਸ ਦੀ ਇਕ ਅੱਖ ਨੂੰ ਵੀ ਨੁਕਸਾਨ ਪਹੁੰਚਿਆ ਹੈ। 

PunjabKesari

ਪਰਿਵਾਰ ਤੋੋਂ ਮਿਲੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਘਾਹ ਨੂੰ ਲੈ ਕੇ ਅਤੇ ਉਸ ਤੋਂ ਬਾਅਦ ਸੀ. ਸੀ. ਟੀ. ਵੀ. ਕੈਮਰਾ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਕੱਲ੍ਹ ਉਸ ਨੇ ਦੇਰ ਰਾਤ ਮਨੋਹਰ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਬਚਾਉਣ ਆਈ ਉਸ ਦੀ ਪਤਨੀ ਸੰਤੋਸ਼ ’ਤੇ ਵੀ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵੱਡੀ ਵਾਰਦਾਤ, ਰੇਲਵੇ ਸਟੇਸ਼ਨ ਨੇੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

PunjabKesari

ਮੌਕੇ ’ਤੇ  ਮੌਜੂਦ ਉਸ ਦੀ ਛੋਟੀ ਬੱਚੀ ਨੇ ਸੰਤੋਸ਼ ਦੇ ਦੋਸਤ ਨੂੰ ਫ਼ੋਨ ਲਗਾਇਆ ਅਤੇ ਉਹ ਲੋਕ ਜਲਦੀ ਪਹੁੰਚੇ। ਚਾਚਾ ਦੇ ਮੁੰਡੇ ਰਣਜੀਤ ਸਿੰਘ ਨੇ ਜਿਵੇਂ ਹੀ ਦੋਸਤਾਂ ਨੂੰ ਆਉਂਦੇ ਵੇਖਿਆ ਤਾਂ ਮੌਕੇ ਤੋਂ ਫਰਾਰ ਹੋ ਗਏ। ਇਸ ਬਾਰੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਇਸ ਦੀ ਸੂਚਨਾ ਮਿਲੀ ਸੀ, ਅਸੀਂ ਮੌਕੇ ’ਤੇ ਪਹੁੰਚੇ ਅਤੇ ਸਾਡੀ ਵੱਲੋਂ ਇਸ ਦੀ ਜਾਂਚ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News