ਮਲੋਟ ਵਿਖੇ ਸੂਏ ’ਚੋਂ ਬਰਾਮਦ ਹੋਈ 3 ਸਾਲਾ ਬੱਚੇ ਦੀ ਲਾਸ਼, ਧੜ ਤੋਂ ਵੱਖ ਸਿਰ ਵੇਖ ਦਹਿਲੇ ਲੋਕ

Friday, Aug 26, 2022 - 11:47 AM (IST)

ਮਲੋਟ ਵਿਖੇ ਸੂਏ ’ਚੋਂ ਬਰਾਮਦ ਹੋਈ 3 ਸਾਲਾ ਬੱਚੇ ਦੀ ਲਾਸ਼, ਧੜ ਤੋਂ ਵੱਖ ਸਿਰ ਵੇਖ ਦਹਿਲੇ ਲੋਕ

ਮਲੋਟ (ਸ਼ਾਮ ਜੁਨੇਜਾ) : ਅੱਜ ਲੰਬੀ ਇਲਾਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਲਾਲਬਾਈ ਸੂਏ ਵਿਚ ਇਕ 3-4 ਸਾਲ ਦੇ ਬੱਚੇ ਦੀ ਲਾਸ਼ ਮਿਲੀ, ਜਿਸ ਦਾ ਸਿਰ ਧੜ ਨਾਲੋਂ ਕੱਟਿਆ ਹੋਇਆ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਥਾਣਾ ਲੰਬੀ ਦੇ ਪਿੰਡ ਲਾਲਬਾਈ ਦੇ ਸੂਏ ਵਿਚ ਕੰਮ ਕਰਦੇ ਬੇਲਦਾਰਾਂ ਨੂੰ ਇਕ ਕਾਲੇ ਰੰਗ ਦਾ ਬੈਗ ਮਿਲਿਆ । ਬੈਗ ਵਿਚ ਇਕ 3-4 ਸਾਲ ਦੇ ਮੁੰਡੇ ਦੀ ਲਾਸ਼ ਸੀ। ਬੱਚੇ ਦੀ ਗਰਦਨ ਤੋਂ ਕੱਟ ਕਿ ਸਿਰ ਨੂੰ ਧੜ ਨਾਲੋਂ ਵੱਖ ਕੀਤਾ ਸੀ ਪਰ ਬੈਗ ਵਿਚ ਸਿਰ ਧੜ ਦੋਨੇ ਮੋਜੂਦ ਸਨ । ਜਿਸ ਤੋਂ ਬੇਲਦਾਰਾਂ ਵੱਲੋਂ ਇਸ ਦੀ ਸੂਚਨਾ ਪਿੰਡ ਵਾਸੀਆਂ ਅਤੇ ਥਾਣਾ ਲੰਬੀ ਦੀ ਪੁਲਸ ਨੂੰ ਦਿੱਤੀ ਗਈ। ਘਟਨਾ ਦੀ ਸੂਚਨਾ 'ਤੇ ਪਿੰਡ ਵਾਸੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ 'ਚ ਉਥੇ ਇਕੁੱਠੇ ਹੋ ਗਏ। 

ਇਹ ਵੀ ਪੜ੍ਹੋ- ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ 'ਚ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਪੁਲਸ ਨੇ ਮੌਕੇ 'ਤੇ ਆ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਦੱਸਿਆ ਕਿ ਇਹ ਵਾਰਦਾਤ ਨੂੰ ਕੁਝ ਦੇਰ ਪਹਿਲਾਂ ਹੀ ਅੰਜਾਮ ਦਿੱਤਾ ਗਿਆ ਹੈ ਪਰ ਲੰਬੀ ਜਾਂ ਇਸ ਜ਼ਿਲ੍ਹੇ ਵਿਚ ਇਸ ਉਮਰ ਦੇ ਕਿਸੇ ਬੱਚੇ ਦੀ ਗੁੰਮਸ਼ੁਦਗੀ ਬਾਰੇ ਪੁਲਸ ਨੂੰ ਕੋਈ ਸੂਚਨਾ ਨਹੀਂ ਮਿਲੀ । ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਬੱਚਾ ਨਾਲ ਲੱਗਦੇ ਜ਼ਿਲ੍ਹਾ ਬਠਿੰਡਾ ਦੇ ਕਿਸੇ ਪਿੰਡ ਦਾ ਹੋ ਸਕਦੀ ਹੈ। ਇਸ ਲਈ ਪੁਲਸ ਨੇ ਇਲਾਕੇ ਦੇ ਪਿੰਡਾਂ ਅਤੇ ਨਾਲ ਲੱਗਦੇ ਜ਼ਿਲ੍ਹੇ ਅੰਦਰਲੇ ਥਾਣਿਆਂ ਵਿਚ ਇਸ ਦੀ ਸੂਚਨਾ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਹੈ ਅਤੇ ਅਗਲੇ 72 ਘੰਟਿਆਂ ਤੱਕ ਵਾਰਸਾਂ ਦੀ ਭਾਲ ਕੀਤੀ ਜਾਵੇਗੀ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News