ਰਾਤੋਂ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ
Tuesday, Oct 13, 2026 - 09:50 AM (IST)
ਲੁਧਿਆਣਾ (ਜੋਸ਼ੀ, ਬੀ. ਐੱਨ. 12109) - ਬੀਤੇ ਦਿਲ ਲੁਧਿਆਣਾ ਵਿਚ ਕਰਵਾਏ ਪੰਜਾਬ ਸਟੇਟ ਡੀਅਰ-1000 ਕੁਆਰਟਰਲੀ ਵਿਚ 50 ਲੱਖ ਦਾ ਪਹਿਲਾ ਇਨਾਮ ਰਤਨ ਲਾਟਰੀ ਏਜੰਸੀ ਬਠਿੰਡਾ ਵਲੋਂ ਵੇਚੀ ਟਿਕਟ ’ਤੇ ਨਿਕਲਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਮਾਲਕ ਉਮੇਸ਼ ਗਰਗ ਨੇ ਦੱਸਿਆ ਕਿ ਇਸ ਡ੍ਰਾਅ ਵਿਚ 50 ਲੱਖ ਦਾ ਇਹ ਇਨਾਮ ਟਿਕਟ ਨੰ. ਏ-8647 ’ਤੇ ਨਿਕਲਿਆ ਹੈ, ਜੋ ਕਿ ਉਨ੍ਹਾਂ ਦੇ ਸਰਦੂਲਗੜ੍ਹ ਦੇ ਸੇਲਰ ਸਵਰਣ ਮਨੀ ਲਾਟਰੀ ਏਜੰਸੀ ਨੇ ਵੇਚੀ ਸੀ। 50 ਲੱਖ ਰੁਪਏ ਦੀ ਲਾਟਰੀ ਨਿਕਲਣ ਨਾਲ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਦੀ ਕਿਸਮਤ ਚਮਕ ਗਈ ਹੈ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ 12 ਹਜ਼ਾਰ ਰੁਪਏ ਵਧੇਗੀ ਤਨਖਾਹ; ਚੌਕੀਦਾਰਾਂ ਨੂੰ ਲੈ ਕੇ CM ਯੋਗੀ ਦਾ ਵੱਡਾ ਐਲਾਨ
ਜਾਣਕਾਰੀ ਮੁਤਾਬਕ ਮਨਦੀਪ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਮਨਦੀਪ ਨੇ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੱਸ ਅੱਡੇ ਨੇੜੇ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ, ਜਿਸ ਨੇ ਉਸ ਦੀ ਮੁੜ ਤੋਂ ਕਿਸਮਤ ਚਮਕਾ ਦਿੱਤੀ ਹੈ। ਪਤਾ ਲੱਗਾ ਹੈ ਕਿ ਮਨਦੀਪ ਬਰਾੜ ਪਿਛਲੇ ਕਾਫ਼ੀ ਸਮੇਂ ਤੋਂ ਲਾਟਰੀ ਪਾ ਰਿਹਾ ਹੈ। ਪਿਛਲੇ ਸਾਲ ਵੀ ਉਸ ਦਾ ਲਾਟਰੀ ਵਿਚੋਂ ਵੱਡਾ ਇਨਾਮ ਨਿਕਲਿਆ ਸੀ। ਦੱਸ ਦੇਈਏ ਕਿ ਟਿਕਟ ਦੇ ਨਾਂ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਇਸ ਲਾਟਰੀ ਦਾ ਡ੍ਰਾਅ ਹਰ 3 ਮਹੀਨਿਆਂ ਵਿਚ ਇਕ ਵਾਰ ਹੀ ਕੱਢਿਆ ਜਾਂਦਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਸਾਲ 2025 ਵਿਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ ਦਾ 11 ਕਰੋੜ ਦਾ ਜੇਤੂ ਵੀ ਉਨ੍ਹਾਂ ਦੇ ਹੀ ਵਲੋਂ ਵੇਚੀ ਟਿਕਟ ’ਤੇ ਨਿਕਲਿਆ ਸੀ। ਹੁਣ 24 ਅਕਤੂਬਰ ਨੂੰ ਨਾਗਾਲੈਂਡ ਸਟੇਟ ਡੀਅਰ ਪੁਜਾ ਬੰਪਰ ਦਾ ਡ੍ਰਾਅ ਵੀ ਹੋਣ ਜਾ ਰਿਹਾ ਹੈ, ਜਿਸ ਦੇ ਪਹਿਲੇ ਇਨਾਮ ਦੀ ਰਾਸ਼ੀ 3 ਕਰੋੜ ਗਰੰਟਿਡ ਹੈ।
ਇਹ ਵੀ ਪੜ੍ਹੋ : ਮਸਕਟ ਤੋਂ ਆਏ ਯਾਤਰੀ ਦੀਆਂ ਜੁਰਾਬਾਂ 'ਚ 85.76 ਲੱਖ ਦਾ ਸੋਨਾ; ਦਿੱਲੀ ਏਅਰਪੋਰਟ ’ਤੇ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
