ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਆਟੋ ਪਲਟਣ ਕਾਰਨ ਇੱਕ ਦੀ ਮੌਤ

Thursday, Oct 08, 2026 - 06:24 PM (IST)

ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, ਆਟੋ ਪਲਟਣ ਕਾਰਨ ਇੱਕ ਦੀ ਮੌਤ

ਬੁਢਲਾਡਾ (ਬਾਂਸਲ)- ਸ਼ਹਿਰ ਦੇ ਵਾਰਡ ਨੰਬਰ 4 ਨਾਲ ਸਬੰਧਤ ਇੱਕ ਪਰਿਵਾਰ ਨਾਲ ਰੇਲਵੇ ਓਵਰਬ੍ਰਿਜ ’ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਤਿੰਨ ਹੋਰ ਪਰਿਵਾਰਕ ਮੈਂਬਰ ਜ਼ਖ਼ਮੀ ਹੋਏ ਹਨ, ਜੋ ਜੇਰੇ ਇਲਾਜ ਹਨ। ਮਿਲੀ ਜਾਣਕਾਰੀ ਅਨੁਸਾਰ, ਵਾਰਡ ਨੰਬਰ 4 ਦੀ ਵਸਨੀਕ ਸੁਮਨ ਰਾਣੀ (45 ਸਾਲਾ) ਆਪਣੇ ਬੱਚਿਆਂ ਸਮੇਤ ਇੱਕ ਗੁਆਂਢਣ  ਪੂਜਾ (38 ਸਾਲਾ) ਨੂੰ ਨਾਲ ਲੈ ਕੇ ਆਟੋ ਰਿਕਸ਼ਾ ’ਤੇ ਘਰ ਲਈ ਟਾਈਲਾਂ ਦੇ ਡਿਜ਼ਾਇਨ ਦੇਖਣ ਅਤੇ ਖਰੀਦਣ ਲਈ ਜਾ ਰਹੀ ਸੀ। 

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਰੇਲਵੇ ਓਵਰਬ੍ਰਿਜ ’ਤੇ ਪਹੁੰਚਣ ਦੌਰਾਨ ਅਚਾਨਕ ਆਟੋ ਰਿਕਸ਼ਾ ਪਲਟ ਗਿਆ। ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ਵਿੱਚ ਸੁਮਨ ਰਾਣੀ ਦੀ ਮੌਤ ਹੋਣ ਦੀ ਜਾਣਕਾਰੀ ਹੈ, ਜਦਕਿ ਤਿੰਨ ਹੋਰ ਪਰਿਵਾਰਕ ਮੈਂਬਰ ਜ਼ੇਰੇ ਇਲਾਜ ਹਨ। ਗੁਆਂਢਣ ਪੂਜਾ (38 ਸਾਲਾ), ਸੰਜਨਾ (21 ਸਾਲਾ) ਪਾਰਸ (9 ਸਾਲਾ) ਨੂੰ ਸਰਕਾਰੀ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ। ਫਿਲਹਾਲ ਹਾਦਸਾ ਕਿਸ ਕਾਰਨ ਵਾਪਰਿਆ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਸਪੱਸ਼ਟ ਹੋ ਸਕੇਗੀ।


author

Shivani Bassan

Content Editor

Related News