ਵਿਆਹ ਤੋਂ ਪਹਿਲਾਂ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Tuesday, Oct 06, 2026 - 11:05 AM (IST)
ਨਥਾਣਾ (ਸ.ਹ.) : ਨਥਾਣਾ ਬਲਾਕ ਦੇ ਪਿੰਡ ਕਲਿਆਣ ਸੁੱਖਾ ਦੇ ਕੋਠੇ ਗੋਬਿੰਦ ਨਗਰ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਰਕੇ ਮੌਤ ਹੋਣ ਸਬੰਧੀ ਦੁੱਖਦਾਈ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਚਾਇਤੀ ਆਗੂ ਗੁਰਲਾਲ ਸਿੰਘ ਉਰਫ਼ ਲਾਲੀ ਨੇ ਦੱਸਿਆ ਕਿ ਜਲਵਿੰਦਰ ਸਿੰਘ ਦਾ ਪੁੱਤਰ ਨਿਰਮਲ ਸਿੰਘ (33) ਮੱਕੀ ਨੂੰ ਪਾਣੀ ਲਗਾ ਰਿਹਾ ਸੀ।
ਇਸ ਦੌਰਾਨ ਅਚਾਨਕ ਕਰੰਟ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਕੁੱਝ ਦਿਨ ਬਾਅਦ ਮ੍ਰਿਤਕ ਦਾ ਵਿਆਹ ਰੱਖਿਆ ਹੋਇਆ ਸੀ ਅਤੇ ਨਾਲ ਹੀ ਉਸਦੀ ਚਚੇਰੀ ਭੈਣ ਦਾ ਵਿਆਹ ਵੀ ਨਿਸ਼ਚਿਤ ਸੀ। ਇਸ ਘਟਨਾ ਕਾਰਨ ਸਮੁੱਚੇ ਇਲਾਕੇ ਵਿਚ ਅਫ਼ਸੋਸ ਦੀ ਲਹਿਰ ਹੈ।
