ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 13 ਵਿਅਕਤੀ ਕਾਬੂ

Wednesday, Sep 30, 2026 - 11:46 AM (IST)

ਹੈਰੋਇਨ, ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ 13 ਵਿਅਕਤੀ ਕਾਬੂ

ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਨੇ ਕਾਰਵਾਈ ਕਰਦਿਆਂ 12 ਮੁਕੱਦਮੇ ਦਰਜ ਕਰ ਕੇ 13 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਸ ਅਨੁਸਾਰ ਮੁਲਜ਼ਮਾਂ ਕੋਲੋਂ ਕੁੱਲ 11.50 ਗ੍ਰਾਮ ਹੈਰੋਇਨ (ਚਿੱਟਾ), 85 ਨਸ਼ੇ ਵਾਲੀਆਂ ਗੋਲੀਆਂ ਅਤੇ 675 ਕੈਪਸੂਲ ਸਿਗਨੇਚਰ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਸ ਮੁਖੀ ਵੈਭਵ ਚੌਧਰੀ ਨੇ ਦੱਸਿਆ ਕਿ ਥਾਣਾ ਝੁਨੀਰ ਪੁਲਸ ਨੇ ਭੰਮੇ ਕਲਾਂ ਵਾਸੀ ਅਕਾਸ਼ਦੀਪ ਸਿੰਘ ਕੋਲੋਂ 10 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰ ਕੇ ਕੇਸ ਦਰਜ ਕੀਤਾ। ਸਰਦੂਲਗੜ੍ਹ ਪੁਲਸ ਨੇ ਕੌੜੀਵਾੜਾ ਵਾਸੀ ਹਰਮਨ ਸਿੰਘ ਉਰਫ਼ ਬਿੱਲਾ ਕੋਲੋਂ 10 ਗੋਲੀਆਂ ਬਰਾਮਦ ਕੀਤੀਆਂ।

ਬਰੇਟਾ ਪੁਲਸ ਨੇ ਧਰਮਪੁਰਾ ਵਾਸੀ ਤਰਸੇਮ ਸਿੰਘ ਉਰਫ ਤਰਸੇਮੀ ਨੂੰ 20 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕੀਤਾ, ਜਦਕਿ ਬੋਹਾ ਪੁਲਸ ਨੇ ਰਿਉਂਦ ਕਲਾਂ ਵਾਸੀ ਸੰਦੀਪ ਸਿੰਘ ਉਰਫ਼ ਸੀਪੂ ਕੋਲੋਂ 15 ਗੋਲੀਆਂ ਬਰਾਮਦ ਕੀਤੀਆਂ। ਮਾਨਸਾ ਸ਼ਹਿਰ ’ਚ ਥਾਣਾ ਸਿਟੀ-2 ਦੀ ਪੁਲਸ ਨੇ ਪ੍ਰੀਤ ਨਗਰ ਵਾਸੀ ਅਕਾਸ਼ਦੀਪ ਸਿੰਘ ਉਰਫ਼ ਕਾਸ਼ੀ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਦਰ ਬੁਢਲਾਡਾ ਪੁਲਸ ਨੇ ਹਰਪ੍ਰੀਤ ਸਿੰਘ ਉਰਫ ਨੇਰ੍ਹਾ ਅਤੇ ਮੰਗਤ ਸਿੰਘ ਉਰਫ਼ ਮੰਗੂ ਨੂੰ 600 ਕੈਪਸੂਲ ਸ਼ਿਗਨੇਚਰ ਸਮੇਤ ਕਾਬੂ ਕੀਤਾ। ਥਾਣਾ ਜੋੜਕੀਆਂ ਪੁਲਸ ਨੇ ਮਨਦੀਪ ਸਿੰਘ ਉਰਫ਼ ਮਨੀ ਕੋਲੋਂ 10 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਥਾਣਾ ਜੋਗਾ ਪੁਲਸ ਨੇ ਸੁਖਜੀਤ ਕੌਰ ਕੋਲੋਂ 75 ਕੈਪਸੂਲ ਅਤੇ ਰੱਲਾ ਵਾਸੀ ਇਰਫਾਨ ਸਿੰਘ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਭੀਖੀ ਪੁਲਸ ਨੇ ਕੋਟੜਾ ਕਲਾਂ ਵਾਸੀ ਜਗਤਾਰ ਸਿੰਘ ਉਰਫ਼ ਤਾਰੀ ਕੋਲੋਂ 10 ਗੋਲੀਆਂ ਬਰਾਮਦ ਕੀਤੀਆਂ।

ਇਸ ਤੋਂ ਇਲਾਵਾ ਥਾਣਾ ਸਿਟੀ ਬੁਢਲਾਡਾ ਪੁਲਸ ਨੇ ਮੁਕੇਸ਼ ਕੁਮਾਰ ਵਾਸੀ ਮਲੋਟ ਕੋਲੋਂ 4.50 ਗ੍ਰਾਮ ਹੈਰੋਇਨ ਅਤੇ ਥਾਣਾ ਸਦਰ ਮਾਨਸਾ ਪੁਲਸ ਨੇ ਲਖਵਿੰਦਰ ਸਿੰਘ ਉਰਫ਼ ਜੱਸ ਕੋਲੋਂ 10 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਐੱਸ. ਐੱਸ. ਪੀ. ਵੈਭਵ ਚੌਧਰੀ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ’ਚ ਗਸ਼ਤ, ਨਾਕਾਬੰਦੀ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਵਧਾਈ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਖਰੀਦ-ਫਰੋਖਤ ਜਾਂ ਸਪਲਾਈ ਸਬੰਧੀ ਕੋਈ ਵੀ ਜਾਣਕਾਰੀ ਪੁਲਸ ਨਾਲ ਸਾਂਝੀ ਕਰਨ, ਤਾਂ ਜੋ ਨਸ਼ਿਆਂ ਦੀ ਗੈਰ-ਕਾਨੂੰਨੀ ਸਪਲਾਈ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਈ ਜਾ ਸਕੇ।


author

Babita

Content Editor

Related News