ਜੇਲ੍ਹ ''ਚੋਂ ਚੱਲ ਰਿਹਾ ਸੀ ਚਿੱਟੇ ਦਾ ਕਾਰੋਬਾਰ, ਹੈਰੋਇਨ ਸਮੇਤ 1 ਗ੍ਰਿਫ਼ਤਾਰ

Tuesday, Oct 06, 2026 - 04:47 PM (IST)

ਜੇਲ੍ਹ ''ਚੋਂ ਚੱਲ ਰਿਹਾ ਸੀ ਚਿੱਟੇ ਦਾ ਕਾਰੋਬਾਰ, ਹੈਰੋਇਨ ਸਮੇਤ 1 ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਫਰੀਦਕੋਟ ਜੇਲ੍ਹ ਵਿਚ ਬੰਦ ਇਕ ਮੁਲਜ਼ਮ ਬਠਿੰਡਾ ਵਿਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਨੇ ਉਸ ਨੂੰ 213 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਮੁਲਜ਼ਮ ਬਬਲੂ ਯਾਦਵ, ਫਰੀਦਕੋਟ ਜੇਲ੍ਹ ਵਿਚ ਬੰਦ ਕਰਨ ਮੋਟਾ ਦੇ ਸੰਪਰਕ ਵਿਚ ਸੀ। ਡੀਐਸਪੀ ਸੰਦੀਪ ਭਾਟੀ ਨੇ ਦੱਸਿਆ ਕਿ ਸੀਆਈਏ-1 ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਬਲੂ ਯਾਦਵ ਫਰੀਦਕੋਟ ਜੇਲ੍ਹ ਵਿਚ ਬੰਦ ਰਣ ਮੋਟਾ ਨਾਲ ਇੰਸਟਾਗ੍ਰਾਮ ਰਾਹੀਂ ਗੱਲਬਾਤ ਕਰਦਾ ਸੀ। ਬਬਲੂ ਇਕ ਥਾਂ ਤੋਂ ਦੂਜੀ ਥਾਂ ਹੈਰੋਇਨ ਪਹੁੰਚਾਉਂਦਾ ਸੀ ਜਦੋਂ ਕਰਨ ਮੋਟਾ ਮੌਜੂਦ ਹੁੰਦਾ ਸੀ। 

ਮੁਲਜ਼ਮ ਕਿਸੇ ਥਾਂ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ ਜਦੋਂ ਉਸ ਨੂੰ ਪੁਲਸ ਨੇ ਮੁਲਜ਼ਮ ਨੂੰ ਗਿ੍ਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਜਿਸ ਵਿਚ ਨਸ਼ਿਆਂ ਸਬੰਧੀ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਰਨ ਮੋਟਾ, ਜੋ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਤੋਂ ਵੀ ਉਪਰੋਕਤ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਨੇ ਫਿਲਹਾਲ ਕੈਨਾਲ ਕਲੋਨੀ ਵਿਖੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


author

Gurminder Singh

Content Editor

Related News