ਲਾਪਤਾ ਹੋਟਲ ਕਰਮਚਾਰੀ ਦੀ ਲਾਸ਼ ਨਹਿਰ ’ਚੋਂ ਬਰਾਮਦ

Sunday, Mar 09, 2025 - 11:34 AM (IST)

ਲਾਪਤਾ ਹੋਟਲ ਕਰਮਚਾਰੀ ਦੀ ਲਾਸ਼ ਨਹਿਰ ’ਚੋਂ ਬਰਾਮਦ

ਅਬੋਹਰ (ਸੁਨੀਲ) : ਕੁੱਝ ਦਿਨ ਪਹਿਲਾਂ ਲਾਪਤਾ ਹੋਏ ਇਕ ਹੋਟਲ ਮੁਲਾਜ਼ਮ ਦੀ ਲਾਸ਼ ਸ਼ਨੀਵਾਰ ਦੁਪਹਿਰ ਪਿੰਡ ਤੂਤਾਂ ਪੰਜਾਬਾ ਨਹਿਰ ਵਿਚੋਂ ਬਰਾਮਦ ਹੋਈ। ਸੂਚਨਾ ਮਿਲਦੇ ਹੀ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਖੁਈਆਂ ਸਰਵਰ ਥਾਣੇ ਦੀ ਪੁਲਸ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕੱਢਿਆ, ਜਿਸ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ, ਜੋ ਲੱਗਭਗ 2 ਸਾਲ ਦਾ ਹੈ। ਜਾਣਕਾਰੀ ਅਨੁਸਾਰ ਪਿੰਡ ਪੰਜਕੋਸੀ ਦੇ ਵਸਨੀਕ ਪੂਰਨ ਰਾਮ ਦਾ ਪੁੱਤਰ 30 ਸਾਲਾ ਮੁਕੇਸ਼ ਅਬੋਹਰ ਦੇ ਇਕ ਹੋਟਲ ’ਚ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਅਤੇ ਬੱਚੇ ਨਾਲ ਸਥਾਨਕ ਸੁੰਦਰ ਨਗਰੀ ਗਲੀ ਨੰਬਰ 12 ’ਚ ਰਹਿੰਦਾ ਸੀ।

3 ਮਾਰਚ ਨੂੰ ਅਣਜਾਣ ਕਾਰਨਾਂ ਕਰ ਕੇ ਮੁਕੇਸ਼ ਅਚਾਨਕ ਆਪਣਾ ਮੋਟਰਸਾਈਕਲ ਲੈ ਕੇ ਘਰੋਂ ਨਿਕਲ ਗਿਆ। ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤਿਆ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਅਗਲੀ ਸਵੇਰ ਉਸਦਾ ਮੋਟਰਸਾਈਕਲ ਖੂਈਖੇੜਾ ਨਹਿਰ ਦੇ ਕੰਢੇ ਖੜ੍ਹਾ ਮਿਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਨਹਿਰ ਵਿਚੋਂ ਲੱਭ ਰਹੇ ਸਨ ਅਤੇ ਉਸਦੀ ਲਾਸ਼ ਨਹਿਰ ਵਿਚੋਂ ਬਰਾਮਦ ਹੋਈ। ਸੂਚਨਾ ਮਿਲਦੇ ਹੀ ਨਰ ਸੇਵਾ ਸੰਮਤੀ ਦੇ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਬਾਹਰ ਕੱਢਿਆ ਜਿੱਥੇ ਪਰਿਵਾਰਕ ਮੈਂਬਰਾਂ ਨੇ ਵੀ ਇਸਦੀ ਪਛਾਣ ਕੀਤੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ।


author

Babita

Content Editor

Related News