ਇਟਲੀ ਤੋਂ ਆਏ ਪੰਜਾਬੀ ਐੱਨ. ਆਰ. ਆਈ. ਦੀ ਹੋਟਲ ਦੇ ਕਮਰੇ ''ਚੋਂ ਮਿਲੀ ਲਾਸ਼

Friday, Jun 29, 2018 - 05:52 AM (IST)

ਇਟਲੀ ਤੋਂ ਆਏ ਪੰਜਾਬੀ ਐੱਨ. ਆਰ. ਆਈ. ਦੀ ਹੋਟਲ ਦੇ ਕਮਰੇ ''ਚੋਂ ਮਿਲੀ ਲਾਸ਼

ਗੁਰਾਇਆ(ਮੁਨੀਸ਼)—ਨੈਸ਼ਨਲ ਹਾਈਵੇ 'ਤੇ ਮੌਜੂਦ ਇਕ ਹੋਟਲ ਵਿਚ ਇਕ 45 ਸਾਲਾ ਐੱਨ. ਆਰ. ਆਈ. ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰੰਘ, ਜੋ ਕਿ ਇਕ ਮਹੀਨਾ ਪਹਿਲਾਂ ਹੀ ਇਟਲੀ ਤੋਂ ਉੱਚਾ ਪਿੰਡ ਫਗਵਾੜਾ ਥਾਣਾ ਸਦਰ 'ਚ ਆਪਣੇ ਮਾਤਾ-ਪਿਤਾ ਨੂੰ ਮਿਲਣ ਆਇਆ ਸੀ। ਅੱਜ ਕਰੀਬ 11.15 ਵਜੇ ਉਕਤ ਹੋਟਲ ਵਿਚ ਪੈਦਲ ਹੀ ਆਇਆ, ਜਿਸਨੇ ਹੋਟਲ ਵਿਚ ਕਮਰਾ ਲਿਆ। ਹੋਟਲ ਸੰਚਾਲਕ ਦੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ਤੋਂ ਸ਼ਾਮ ਨੂੰ ਫੋਨ ਆਇਆ ਕਿ ਰੂਮ ਨੰਬਰ 107 'ਚ ਜਦ ਲੜਕਾ ਸਫਾਈ ਕਰਨ ਗਿਆ ਤਾਂ ਕਮਰੇ ਦਾ ਦਰਵਾਜ਼ਾ ਅੱਧਾ ਖੁੱਲ੍ਹਿਆ ਹੋਇਆ ਸੀ ਤੇ ਅੰਦਰ ਬੈੱਡ 'ਤੇ ਅਰਧ ਨਗਨ ਹਾਲਤ ਵਿਚ ਸੁਰਜੀਤ ਸਿੰਘ ਪਿਆ ਸੀ। ਜਿਸ ਨਾਲ ਉਹ ਘਬਰਾ ਗਿਆ ਅਤੇ ਉਨ੍ਹਾਂ ਨੇ ਗੁਰਾਇਆ ਪੁਲਸ ਨੂੰ ਇਸਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਥਾਣਾ ਗੁਰਾਇਆ ਦੇ ਮੁਖੀ ਪਰਮਿੰਦਰ ਸਿੰਘ ਨੇ ਕਿਹਾ ਕਿ ਜਾਂਚ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਦੇ ਸਰੀਰ 'ਤੇ ਕੋਈ ਵੀ ਨਿਸ਼ਾਨ ਨਹੀਂ ਹਨ। ਇੰਝ ਲੱਗਦਾ ਹੈ ਜਿਵੇਂ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੋਵੇ। ਪੁਲਸ ਵਲੋਂ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਸੁਰਜੀਤ ਦੀ ਪਤਨੀ ਤੇ ਬੱਚੇ ਵਿਦੇਸ਼ ਵਿਚ ਰਹਿੰਦੇ ਹਨ ਜਦਕਿ ਉਸਦੇ ਮਾਤਾ-ਪਿਤਾ, ਭਰਾ ਤੇ ਭੈਣ ਪੰਜਾਬ ਵਿਚ ਹੀ ਰਹਿੰਦੇ ਹਨ, ਜਿਨ੍ਹਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਿਲੌਰ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 


Related News