ਰੇਲਵੇ ਸਟੇਸ਼ਨ ਦੇ ਆਰਾਮ ਘਰ ''ਚੋਂ ਮਿਲੀ ਲਾਸ਼

Tuesday, Feb 20, 2018 - 03:31 AM (IST)

ਬੁਢਲਾਡਾ(ਬਾਂਸਲ)-ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ। ਹੌਲਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ (45) ਪੁੱਤਰ ਰਤਨ ਸਿੰਘ ਵਾਸੀ ਬੁਢਲਾਡਾ ਵਜੋਂ ਹੋਈ ਹੈ, ਜੋ ਪਿਛਲੇ ਕੁਝ ਮਹੀਨਿਆਂ ਤੋਂ ਬੀਮਾਰ ਚੱਲ ਰਿਹਾ ਸੀ ਅਤੇ ਅਕਸਰ ਸਟੇਸ਼ਨ 'ਤੇ ਬਣੇ ਆਰਾਮ ਘਰ ਵਿਚ ਆ ਕੇ ਆਰਾਮ ਕਰਦਾ ਸੀ, ਜਿਸ ਦੀ ਅੱਜ ਸਵੇਰੇ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਭੈਣ ਸੁਨੀਤਾ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ।


Related News