ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀ ਦੇਣ ਧਿਆਨ, ਦੁਬਾਰਾ ਹੋਵੇਗਾ ਬੰਦ

Monday, Sep 16, 2024 - 11:40 AM (IST)

ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਵਾਲੇ ਯਾਤਰੀ ਦੇਣ ਧਿਆਨ, ਦੁਬਾਰਾ ਹੋਵੇਗਾ ਬੰਦ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ਤਹਿਤ ਰੇਲਵੇ ਲੈਂਡ ਡਿਵੈਲਪਮੈਂਟ ਅਥਾਰਟੀ (ਆਰ. ਐੱਲ. ਡੀ. ਏ.) ਵੱਲੋਂ 19 ਸਤੰਬਰ ਤੋਂ ਪਲੇਟਫਾਰਮ ਨੰਬਰ-5 ਤੇ 6 ਨੂੰ ਦੁਬਾਰਾ ਬੰਦ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਦੋਵੇਂ ਪਲੇਟਫਾਰਮ 10 ਦਿਨਾਂ ਲਈ ਬੰਦ ਰਹਿਣਗੇ। ਇਸ ਦੌਰਾਨ ਰੇਲਵੇ ਅਧਿਕਾਰੀਆਂ ਵੱਲੋਂ ਕਰੀਬ 6 ਟਰੇਨਾਂ ਨੂੰ ਪਲੇਟਫਾਰਮ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਪਲੇਟਫਾਰਮਾਂ ’ਤੇ ਪਿੱਲਰ ਤਿਆਰ ਹੋ ਗਏ ਹਨ, ਹੁਣ ਉਨ੍ਹਾਂ ’ਤੇ ਗਾਰਡਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਜੋ ਚੰਡੀਗੜ੍ਹ ਤੇ ਪੰਚਕੂਲਾ ਦੇ ਦੋਵਾਂ ਸਿਰਿਆਂ ਨੂੰ ਜੋੜਨਗੇ।

ਇਹ ਵੀ ਪੜ੍ਹੋ : ਚੰਡੀਗੜ੍ਹ ਧਮਾਕਾ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਪੜ੍ਹੋ ਪੂਰੀ ਖ਼ਬਰ
ਇਮਾਰਤ ਦੇ ਦੋਵੇਂ ਪਾਸੇ ਬਣਾਏ ਜਾਣੇ ਹਨ 12 ਮੀਟਰ ਦੇ ਓਵਰਬ੍ਰਿਜ
ਰੇਲਵੇ ਸਟੇਸ਼ਨ ਦੇ ਦੋਵਾਂ ਸਿਰਿਆਂ ’ਤੇ 12 ਮੀਟਰ ਚੌੜੇ ਦੋ ਫੁੱਟ ਓਵਰਬ੍ਰਿਜ (ਐੱਫ.ਓ.ਬੀ.) ਇੱਕ ਕਾਲਕਾ ਤੇ ਦੂਜਾ ਸਟੇਸ਼ਨ ਦੇ ਅੰਬਾਲਾ ਸਿਰੇ ’ਤੇ ਬਣਾਇਆ ਜਾਵੇਗਾ। ਕਾਲਕਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਸਿੱਧੇ ਚੰਡੀਗੜ੍ਹ-ਪੰਚਕੂਲਾ ਦੇ ਪਾਰਕਿੰਗ ਏਰੀਆ ’ਚ ਪਹੁੰਚਣਗੇ, ਜਦਕਿ ਅੰਬਾਲਾ ਵੱਲ ਬਣੇ ਓਵਰਬ੍ਰਿਜ ਤੋਂ ਯਾਤਰੀ ਇਮਾਰਤ ਦੇ ਅੰਦਰ ਜਾਣਗੇ।

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਚਾਲੇ ਤਣਾਅ ਦਾ ਪੰਜਾਬ 'ਤੇ ਮਾੜਾ ਅਸਰ, ਮਾਯੂਸ ਹੋਏ ਵਿਦਿਆਰਥੀ
ਟੁਕੜੀਆਂ ’ਚ ਓਵਰਬ੍ਰਿਜ ਦਾ ਕੀਤਾ ਜਾਵੇਗਾ ਕੰਮ
ਆਰ. ਐਲ. ਡੀ. ਏ. ਵੱਲੋਂ ਸਾਰੇ ਪਲੇਟਫਾਰਮਾਂ ’ਤੇ ਓਵਰਬ੍ਰਿਜ ਲਈ ਪਿੱਲਰ ਲਾ ਦਿੱਤੇ ਗਏ ਹਨ, ਹੁਣ ਓਵਰਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ, ਜਿਸ ’ਤੇ ਕੰਪਨੀ ਨੇ ਗਾਰਡਰ ਵਿਛਾਉਣ ਦਾ ਕੰਮ ਕਰਨਾ ਹੈ, ਜਿਸ ਹਿਤ ਪਹਿਲਾਂ ਪਲੇਟਫਾਰਮ ਨੰਬਰ 5 ਅਤੇ 6 ਨੂੰ ਬਲਾਕ ਕੀਤਾ ਜਾਵੇਗਾ। ਇਸ ਤੋਂ ਬਾਅਦ ਪਲੇਟਫਾਰਮ ਨੰਬਰ-3 ਤੇ 4 ਅਤੇ ਉਸ ਤੋਂ ਬਾਅਦ ਪਲੇਟਫਾਰਮ ਨੰਬਰ-1 ਅਤੇ 2 ਨੂੰ ਬਲਾਕ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੇ ਬਲਾਕ ਵੱਖੋ-ਵੱਖ ਮਿਤੀਆਂ ਨੂੰ ਬੰਦ ਰਹਿਣਗੇ। ਜਿਸ ਲਈ ਰੇਲਵੇ ਬੋਰਡ ਤੋਂ ਇਜਾਜ਼ਤ ਮੰਗੀ ਗਈ ਹੈ। ਪਲੇਟਫਾਰਮ ਨੰਬਰ 5 ਅਤੇ 6 ਦੇ ਬੰਦ ਹੋਣ ਕਾਰਨ ਕੁਝ ਟਰੇਨਾਂ ਨੂੰ ਪਲੇਟਫਾਰਮ ਨੰਬਰ 2 ਅਤੇ 3 ’ਤੇ ਸ਼ਿਫਟ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News