ਨੌਜਵਾਨ ਦੀ ਲਾਸ਼ ਬਰਾਮਦ

Saturday, Sep 09, 2017 - 12:37 AM (IST)

ਅਬੋਹਰ(ਸੁਨੀਲ)—ਪਿਛਲੇ ਦਿਨੀਂ ਪਿੰਡ ਤਾਜਾ ਪੱਟੀ ਦੇ ਨੇੜੇ ਪੈਂਦੀ ਨਹਿਰ ਵਿਚ ਨਹਾਉਣ ਗਏ 2 ਨੌਜਵਾਨਾਂ 'ਚੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਸ਼ੁੱਕਰਵਾਰ ਸ਼ਾਮ ਪਿੰਡ ਬਕੈਨਵਾਲਾ ਦੀਆਂ ਟੇਲਾਂ 'ਚੋਂ ਬਰਾਮਦ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਪਿੰਡ ਅਰਨੀਵਾਲਾ ਗੁਰਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਬੀਤੀ ਸ਼ਾਮ ਆਪਣੇ ਦੋਸਤ ਹੈਪੀ ਨਾਲ ਤਾਜਾ ਪੱਟੀ ਦੇ ਨੇੜੇ ਵਗਦੀ ਨਹਿਰ ਵਿਚ ਨਹਾਉਣ ਗਿਆ ਸੀ ਕਿ ਵਹਾਅ ਤੇਜ਼ ਹੋਣ ਕਾਰਨ ਗੁਰਨਾਮ ਸਿੰਘ ਨਹਿਰ ਵਿਚ ਲਾਪਤਾ ਹੋ ਗਿਆ। ਉਸਦੇ ਬਾਅਦ ਤੋਂ ਹੀ ਪਰਿਵਾਰ ਵਾਲਿਆਂ ਵੱਲੋਂ ਉਸਦੀ ਤਲਾਸ਼ ਕੀਤੀ ਜਾ ਰਹੀ ਸੀ। ਅੱਜ ਦੇਰ ਸ਼ਾਮ ਉਸਦੀ ਲਾਸ਼ ਪਿੰਡ ਬਕੈਨਵਾਲਾ ਦੀਆਂ ਟੇਲਾਂ 'ਚੋਂ ਬਰਾਮਦ ਹੋਈ। ਸੂਚਨਾ ਮਿਲਣ 'ਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਰਵੀ ਕੁਮਾਰ ਤੇ ਜਗਦੇਵ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਬਾਹਰ ਕੱਢਿਆ।


Related News