ਦੁਖਦ ਖਬਰ: ਪੰਜਾਬੀ ਨੌਜਵਾਨ ਦੀ ਜਰਮਨੀ ’ਚ ਮੌਤ
Friday, Jan 02, 2026 - 04:37 AM (IST)
ਬਟਾਲਾ/ਕਲਾਨੌਰ (ਬੇਰੀ, ਮਨਮੋਹਨ) - ਸਰਹੱਦੀ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਖੁਸ਼ੀਪੁਰ ਦੇ ਨੌਜਵਾਨ ਗੁਰਬਖਸ਼ ਸਿੰਘ (41) ਦੀ ਜਰਮਨੀ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਮ੍ਰਿਤਕ ਗੁਰਬਖਸ਼ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਬਖਸ਼ ਸਿੰਘ ਕਰੀਬ ਇਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਜਰਮਨੀ ਗਿਆ ਸੀ ਅਤੇ ਉਸਦੀ ਜਰਮਨੀ ’ਚ ਬਰੇਨ ਹੈਮਰੇਜ ਨਾਲ ਮੌਤ ਹੋ ਗਈ ਹੈ।
