ਅੰਮ੍ਰਿਤਸਰ ''ਚ ਵੱਡਾ ਹਾਦਸਾ, ਟਰੈਕਟਰ ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
Sunday, Jan 04, 2026 - 10:58 AM (IST)
ਗੁਰੂ ਕਾ ਬਾਗ (ਭੱਟੀ)- ਬੀਤੇ ਕੱਲ੍ਹ ਅੰਮ੍ਰਿਤਸਰ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸ਼ਿੰਦਰਪਾਲ ਵਾਸੀ ਪਿੰਡ ਮੱਲੂਨੰਗਲ ਨੇ ਦੱਸਿਆ ਕਿ ਉਸਦਾ ਪੁੱਤਰ ਅਜੇ ਵਿਸ਼ਵਾਸ (24) ਜੋ ਕਿ ਵ੍ਰਿੰਦਾਵਨ ਕਾਲੋਨੀ ਅੰਮ੍ਰਿਤਸਰ ਵਿਖੇ ਇਕ ਬੁਟੀਕ ’ਤੇ ਦਰਜੀ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ- ਪੰਜਾਬੀ ਨਾ ਬੋਲਣ ਵਾਲੇ ਡਾਕਘਰ ਦੇ ਕਰਮਚਾਰੀ ਦਾ ਤਬਾਦਲਾ
ਬੀਤੇ ਕੱਲ੍ਹ ਉਹ ਕੰਮ ’ਤੇ ਆਪਣੀ ਐਕਵਿਟਾ ’ਤੇ ਜਾ ਰਿਹਾ ਸੀ ਕਿ ਪਿੰਡ ਲੁਹਾਰਕਾ ਕਲਾਂ ਤੋਂ ਅੰਮ੍ਰਿਤਸਰ ਨੂੰ ਜਾਂਦੀ ਸੜਕ ’ਤੇ ਸਥਿਤ ਪਿੰਡ ਰਾਮਪੁਰਾ ਨੇੜੇ ਇਕ ਟਰਾਲੀ ਟਰੈਕਟਰ ਨੇ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਉਸ ਦੇ ਪੁੱਤਰ ਦਾ ਸਿਰ ਟਰੈਕਟਰ ਦੇ ਪਿਛਲੇ ਟਾਇਰਾਂ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰੈਕਟਰ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਕੰਬੋਅ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵੱਡੀ ਵਾਰਦਾਤ, ਠੇਕਿਆਂ ਤੋਂ ਨਕਦੀ ਇਕੱਠੀ ਕਰਨ ਵਾਲੇ ਸੇਲਜ਼ਮੈਨ ਦੇ ਗਲੇ 'ਚ ਮਾਰੀ ਗੋਲੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
