ਕੋਟਕਪੂਰਾ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ’ਚ ਮੌਤ
Saturday, Jan 10, 2026 - 04:15 AM (IST)
ਕੋਟਕਪੂਰਾ (ਨਰਿੰਦਰ) - ਸਥਾਨਕ ਮੋਗਾ ਰੋਡ ’ਤੇ ਰਹਿੰਦੇ ਕੋਟਕਪੂਰਾ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਗੁਰਜੰਟ ਸਿੰਘ (32) ਜੋ ਕਿ ਮਹਿੰਦਰ ਸਿੰਘ ਸੰਘਾ ਦਾ ਇਕਲੌਤਾ ਪੁੱਤਰ ਸੀ ਅਤੇ ਤਕਰੀਬਨ 5 ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਜੰਟ ਸਿੰਘ ਦੇ ਚਾਚੇ ਦੇ ਪੁੱਤਰ ਕੁਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਗੁਰਜੰਟ ਸਿੰਘ ਆਸਟ੍ਰੇਲੀਆ ਦੇ ਸਮੇਂ ਮੁਤਾਬਕ ਸਵੇਰੇ 12:30 ਵਜੇ ਟਰਾਲਾ ਲੈ ਕੇ ਨਿਕਲਿਆ, ਜਦ ਉਹ ਹਾਈਵੇਅ ’ਤੇ ਚੜ੍ਹਿਆ ਤਾਂ ਉਹ ਟਰਾਲੇ ’ਤੇ ਸੰਤੁਲਨ ਗਵਾ ਬੈਠਾ, ਜਿਸ ਦੌਰਾਨ ਟਰਾਲਾ ਪਲਟ ਪਿਆ ਅਤੇ ਉਸ ’ਚ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉੱਥੋਂ ਮਿਲੀ ਜਾਣਕਾਰੀ ਮੁਤਾਬਕ ਬਾਡੀ ਰਿਕਵਰ ਕਰ ਲਈ ਗਈ ਹੈ, ਜੋ ਕਿ ਕਾਫੀ ਹੱਦ ਤੱਕ ਸੜੀ ਹੋਈ ਹੈ।
