ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ''ਚੋਂ 17 ਮੋਬਾਇਲ ਫੋਨ ਸਮੇਤ ਸ਼ੱਕੀ ਸਾਮਾਨ ਬਰਾਮਦ
Friday, Jan 02, 2026 - 02:40 PM (IST)
ਅੰਮ੍ਰਿਤਸਰ (ਜ.ਬ.): ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਂਦਰੀ ਜੇਲ ਵਿੱਚੋਂ ਹਵਾਲਾਤੀਆਂ ਕੋਲੋਂ 8 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਹਵਾਲਾਤੀ ਰਾਜੀਵ ਸਿੰਘ, ਹਵਾਲਾਤੀ ਲਖਵਿੰਦਰ ਸਿੰਘ, ਹਵਾਲਾਤੀ ਰਾਜਵੀਰ ਸਿੰਘ, ਹਵਾਲਾਤੀ ਰਮਨ ਕੁਮਾਰ, ਹਵਾਲਾਤੀ ਗੁਰਪ੍ਰੀਤ ਸਿੰਘ, ਹਵਾਲਾਤੀ ਸਾਹਿਲ, ਹਵਾਲਾਤੀ ਸੋਨੂ ਸਿੰਘ ਅਤੇ ਹਵਾਲਾਤੀ ਨਵਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਉਕਤ ਮੋਬਾਈਲ ਫ਼ੋਨਾਂ ਸਮੇਤ 8 ਸਿਮ, ਇਕ ਚਾਰਜਰ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ। ਵਧੀਕ ਜੇਲ ਸੁਪਰਡੈਂਟ ਅਮਰਬੀਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਉੱਧਰ, ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਂਦਰੀ ਜੇਲ ਵਿੱਚੋਂ ਲਾਵਾਰਿਸ ਹਾਲਤ ਵਿਚ ਪਏ 17 ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਬਰਾਮਦ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਧੀਕ ਜੇਲ ਸੁਪਰਡੈਂਟ ਨਰੇਸ਼ ਪਾਲ ਨੇ ਦੱਸਿਆ ਕਿ ਅਚਨਚੇਤ ਚੈਕਿੰਗ ਦੌਰਾਨ ਜੇਲ ਵਿਚ ਨਾਜਾਇਜ਼ ਰੂਪ ਵਿਚ ਪਏ 17 ਮੋਬਾਈਲ ਫ਼ੋਨ, ਇਕ ਸਿਮ, 6 ਚਾਰਜਰ, 118 ਬੀੜੀ ਦੇ ਬੰਡਲ, 8 ਹੈੱਡ ਫ਼ੋਨ, 2 ਚਾਰਜਿੰਗ ਅਡੈਪਟਰ, 2 ਕੂਲ ਲਿਪ, 2 ਸਲਿਪ ਪੇਪਰ ਪੈਡ, 4 ਡਾਟਾ ਕੇਬਲ, 110 ਗ੍ਰਾਮ ਖੁੱਲ੍ਹਾ ਤੰਬਾਕੂ ਅਤੇ 4 ਬੈਟਰੀਆਂ ਬਰਾਮਦ ਹੋਈਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
